ਵਿੰਬਲਡਨ ਡਰਾਅ ਤੋਂ ਪਹਿਲਾਂ ਪੇਪਰਾਂ ਦੀ ਤਿਆਰੀ ਕਰ ਰਹੀ ਸੀ ਕੋਰੀ

07/11/2019 9:52:47 PM

ਜਲੰਧਰ - ਵਿੰਬਲਡਨ ਵਿਚ ਵੀਨਸ ਵਿਲੀਅਮਸ ਨੂੰ ਹਰਾ ਕੇ ਤਹਿਲਕਾ ਮਚਾਉਣ ਵਾਲੀ ਅਮਰੀਕਾ ਦੀ ਨਵੀਂ ਟੈਨਿਸ ਖਿਡਾਰਨ ਕੋਰੀ ਗੋਫ ਪਹਿਲੀ ਵਾਰ 2018 ਦੇ ਆਸਟਰੇਲੀਅਨ ਓਪਨ ਵਿਚ ਦਿਸੀ ਸੀ। ਤਦ ਉਹ ਇਟਲੀ ਦੀ ਐਲਿਜ਼ਾਬੇਥ ਟੇਕਿਜਏਰਤੋ ਤੋਂ ਪਹਿਲੇ ਹੀ ਰਾਊਂਡ ਵਿਚ ਹਾਰ ਗਈ ਸੀ, ਹਾਲਾਂਕ ਿਕੋਰੀ ਨੇ ਮੈਚ ਦੀ ਸ਼ੁਰੂਆਤ ਚੰਗੀ ਕੀਤੀ ਸੀ ਅਤੇ ਉਹ ਪਹਿਲਾ ਸੈੱਟ ਜਿੱਤ ਗਈ  ਸੀ ਪਰ ਇਸ ਤੋਂ ਬਾਅਦ ਉਹ ਐਲਿਜ਼ਾਬੇਥ ਦੇ ਤਜਰਬੇ ਦੇ ਅੱਗੇ ਹਾਰ ਗਈ। ਕੁਝ ਹੀ ਸਮੇਂ ਬਾਅਦ ਕੋਰੀ ਨੇ ਫਰੈਂਚ ਯੂਥ ਓਪਨ ਜਿੱਤ ਕੇ ਸਾਰਿਆਂ ਨੂੰ ਹੈਰਾਨ ਕੀਤਾ। ਫਿਰ ਜਦੋਂ ਕੋਰੀ ਨੇ ਵਿੰਬਲਡਨ ਵਿਚ ਵੀਨਸ ਨੂੰ ਹਰਾਇਆ ਤਾਂ ਪੂਰਾ ਟੈਨਿਸ ਜਗਤ ਉਸ ਨੂੰ ਵੰਡਰਫੁਲ ਵੂਮੈਨ ਦੇ ਨਾਂ ਨਾਲ ਜਾਣਨ ਲੱਗਾ ।
ਮਾਰਚ 2004 ਵਿਚ ਜਨਮੀ ਕੋਰੀ ਦੇ ਮਾਤਾ-ਪਿਤਾ ਦੋਵੇਂ ਹੀ ਐਥਲੀਟ ਹਨ। ਉਸਦੇ ਪਿਤਾ ਕੋਰੀ ਗਾਫ ਯੂਨੀਵਰਸਿਟੀ ਪੱਧਰ 'ਤੇ ਫੁੱਟਬਾਲ ਖੇਡਦਾ ਆਇਆ ਹੈ ਜਦਕਿ ਮਾਂ ਕੈਂਡੀ ਗਾਫ ਵੀ ਫਲੋਰਿਡਾ ਦੀ ਸਟੇਟ ਯੂਨੀਵਰਸਿਟੀ ਤਕ ਖੇਡਦੀ ਰਹੀ ਹੈ। 7 ਸਾਲ ਦੀ ਉਮਰ ਵਿਚ ਕੋਰੀ ਨੇ ਪਹਿਲੀ ਵਾਰ ਟੈਨਿਸ ਰੈਕੇਟ ਫੜਿਆ ਸੀ। ਕੋਰੀ ਦੇ ਮਾਤਾ-ਪਿਤਾ ਸਵੇਰੇ ਪ੍ਰੈਕਟਿਸ ਤੋਂ ਬਾਅਦ ਉਸ ਨੂੰ ਸਕੂਲ ਛੱਡ ਕੇ ਆਉਂਦੇ ਸਨ। ਇਸ ਤੋਂ ਬਾਅਦ ਸ਼ਾਮ ਨੂੰ ਕੋਰੀ ਫਿਰ ਤੋਂ ਪ੍ਰੈਕਟਿਸ ਲਈ ਚਲੀ ਜਾਂਦੀ ਸੀ। 11 ਸਾਲ ਦੀ ਉਮਰ ਵਿਚ ਹੀ ਕੋਰੀ ਨੇ ਸਕੂਲ ਪੱਧਰ 'ਤੇ ਆਪਣਾ ਪਹਿਲਾ ਮੈਡਲ ਜਿੱਤ ਲਿਆ ਸੀ। 
ਉਥੇ ਹੀ ਜਦੋਂ ਵਿੰਬਲਡਨ ਕੁਆਲੀਫਾਇਰ ਚੱਲ ਰਹੇ ਸਨ ਤਾਂ ਉਸ ਦੀਆਂ ਪੇਪਰ  ਲਈ ਸਾਇੰਸ ਦੀਆਂ ਕਿਤਾਬਾਂ ਪੜ੍ਹਦਿਆਂ ਦੀਆਂ ਫੋਟੋਜ਼ ਵੀ ਖੂਬ ਵਾਇਰਲ ਹੋਈਆਂ ਸਨ। ਕੁਆਲੀਫਾਇਰ ਮੈਚ ਵਿਚ ਮਿਨਨ ਨੂੰ ਹਰਾ ਕੇ ਕੋਰੀ ਫਲੋਰਿਡਾ ਸਥਿਤ ਆਪਣੇ ਸਕੂਲ ਆ ਗਈ ਸੀ। ਆਪਣੀ ਉਪਲੱਬਧੀ 'ਤੇ ਕੋਰੀ ਦਾ ਕਹਿਣਾ ਹੈ ਕਿ ਮੈਂ ਜਾਣਦੀ ਹਾਂ ਕਿ ਮੈਂ ਇਕ ਸ਼ੀਸ਼ੇ ਦੀ ਤਰ੍ਹਾਂ ਹਾਂ ਅਤੇ ਮੈਂ ਅਨੰਦ ਲਈ ਖੇਡਣਾ ਚਾਹੁੰਦੀ ਹਾਂ। ਵਿੰਬਲਡਨ ਵਿਚ ਵੀਨਸ ਨੂੰ ਹਰਾਉਣ ਤੋਂ ਬਾਅਦ ਕੋਰੀ ਨੇ ਕਿਹਾ ਸੀ ਕਿ ਇਹ ਇਕ ਕਾਰਣ ਸੀ, ਜਿਸ ਦੇ ਲਈ ਮੈਂ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ। ਪਿਤਾ ਦਾ ਧੰਨਵਾਦ, ਜਿਸ ਨੇ ਮੇਰੇ ਹੱਥ ਵਿਚ ਟੈਨਿਸ ਰੈਕੇਟ ਫੜਾਇਆ।

Gurdeep Singh

This news is Content Editor Gurdeep Singh