ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਖਿਡਾਰੀਆਂ ਨੇ ਨੈੱਟ ''ਤੇ ਵਹਾਇਆ ਪਸੀਨਾ (ਵੀਡੀਓ)

11/12/2019 11:47:05 PM

ਨਵੀਂ ਦਿੱਲੀ— ਬੰਗਲਾਦੇਸ਼ ਕ੍ਰਿਕਟ ਟੀਮ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਕਪਤਾਨ ਵਿਰਾਟ ਕੋਹਲੀ ਸਮੇਤ ਸਾਰੇ ਭਾਰਤੀ ਖਿਡਾਰੀਆਂ ਨੇ ਵਾਰੀ-ਵਾਰੀ ਨਾਲ ਗੁਲਾਬੀ ਤੇ ਲਾਲ ਗੇਂਦ ਨਾਲ ਅਭਿਆਸ ਕੀਤਾ। ਆਮ ਤੌਰ 'ਤੇ ਮੈਦਾਨ 'ਤੇ ਤੇਜ਼ ਗੇਂਦਬਾਜ਼ਾਂ, ਸਪਿਨਰਾਂ ਤੇ ਥ੍ਰੋਡਾਊਨ ਦੇ ਲਈ ਤਿੰਨ ਨੈੱਟ ਨਾਲ-ਨਾਲ ਬਣਾਏ ਜਾਂਦੇ ਹਨ। ਟੀਮ ਦੀ ਬੇਨਤੀ 'ਤੇ ਥ੍ਰੋਡਾਊਨ ਨੈੱਟ ਮੈਦਾਨ ਦੇ ਦੂਜੇ ਪਾਸੇ ਅਲੱਗ ਪਿੱਚ 'ਤੇ ਬਣਾਇਆ ਗਿਆ ਹੈ, ਜਿਸਦੀ ਸਾਈਟ ਸਕ੍ਰੀਨ ਕਾਲੀ ਹੈ। ਕੋਹਲੀ ਨੇ ਸਭ ਤੋਂ ਪਹਿਲਾਂ ਗੁਲਾਬੀ ਗੇਂਦ ਨਾਲ ਅਭਿਆਸ ਕੀਤਾ।


ਕੋਹਲੀ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਵਾਰੀ-ਵਾਰੀ ਨਾਲ ਗੁਲਾਬੀ ਤੇ ਲਾਲ ਗੇਂਦ ਨਾਲ ਅਭਿਆਸ ਕੀਤਾ। ਭਾਰਤੀ ਟੀਮ ਨੂੰ ਈਡਨ ਗਾਰਡਨ 'ਤੇ 22 ਨਵੰਬਰ ਤੋਂ ਸ਼ੁਰੂ ਹੋ ਰਹੇ ਡੇ-ਨਾਈਟ ਦੇ ਪਹਿਲੇ ਟੈਸਟ ਤੋਂ ਪਹਿਲਾਂ ਦੋ ਹੀ ਦਿਨ ਅਭਿਆਸ ਦੇ ਲਈ ਮਿਲਣਗੇ।

Gurdeep Singh

This news is Content Editor Gurdeep Singh