ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦ ''ਚ ਫਸੀ ਵਾਲੀਬਾਲ ਦੀ ਪ੍ਰੋਫੈਸ਼ਨਲ ਲੀਗ

02/23/2018 4:26:53 PM

ਨਵੀਂ ਦਿੱਲੀ, (ਬਿਊਰੋ)— 10 ਸਾਲ ਪਹਿਲਾਂ ਸ਼ੁਰੂ ਹੋਈ ਆਈ.ਪੀ.ਐੱਲ. 'ਚ ਭਾਰਤ 'ਚ ਕ੍ਰਿਕਟ ਦੀ ਤਸਵੀਰ ਬਦਲ ਕੇ ਰਖ ਦਿੱਤੀ ਹੈ। ਆਈ.ਪੀ.ਐੱਲ. ਦੀ ਕਾਮਯਾਬੀ ਤੋਂ ਬਾਅਦ ਇਸੇ ਤਰਜ 'ਤੇ ਕਈ ਹੋਰ ਖੇਡਾਂ ਦੀ ਲੀਗ ਸ਼ੁਰੂ ਹੋਈ ਹਾਲਾਂਕਿ ਇਹ ਲੀਗ ਆਈ.ਪੀ.ਐੱਲ. ਜਿਹੀ ਕਾਮਯਾਬੀ ਤਾਂ ਹਾਸਲ ਨਹੀਂ ਕਰ ਸਕੀ ਅਤੇ ਲੀਗ ਦਾ ਕਾਨੂੰਨੀ ਪੰਗਿਆਂ 'ਚ ਵੀ ਫਸ ਗਈਆਂ ਹਨ।

ਇਸ ਲੜੀ ਵਿੱਚ ਹੁਣ ਅਗਲੀ ਵਾਰੀ ਵਾਲੀਬਾਲ ਲੀਗ ਦੀ ਹੋ ਸਕਦੀ ਹੈ। ਵਾਲੀਬਾਲ ਫੈਡਰੇਸ਼ਨ ਆਫ ਇੰਡੀਆ ਯਾਨੀ ਵੀ.ਐੱਫ.ਆਈ. ਨੇ ਇਸ ਸਾਲ ਅਕਤੂਬਰ ਵਿੱਚ ਵਾਲੀਬਾਲ ਦੀ ਲੀਗ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸਦੇ ਲਈ ਉਸਨੇ ਬੇਸਲਾਈਨ ਵੈਂਚਰਸ ਨੂੰ ਪਾਰਟਨਰ ਬਣਾਇਆ ਹੈ।  ਵੀ.ਐੱਫ.ਆਈ. ਦਾ ਇਹ ਫੈਸਲਾ ਕਾਨੂੰਨੀ ਲੜਾਈ ਵਿੱਚ ਫਸ ਸਕਦਾ ਹੈ ਕਿਉਂਕਿ ਇੱਕ ਪਾਸੇ ਸਪੋਰਟਸ ਮੈਨੇਜਮੈਂਟ ਕੰਪਨੀ ਸਪੋਰਟਜ਼ਲਾਈਵ ਦਾ ਦਾਅਵਾ ਹੈ ਕਿ ਇਸ ਲੀਗ ਨੂੰ ਆਯੋਜਿਤ ਕਰਾਉਣ  ਦੇ ਅਧਿਕਾਰ ਉਸਦੇ ਕੋਲ ਹਨ। 

ਖਬਰਾਂ ਮੁਤਾਬਕ ਵੀ.ਐੱਫ.ਆਈ. ਦੇ ਜਨਰਲ ਸਕੱਤਰ ਰਾਮ ਅਵਤਾਰ ਸਿੰਘ ਨੇ ਸਪੋਰਟਜ਼ ਲਾਈਵ ਦੇ ਦਾਅਵੇ ਨੂੰ ਖਾਰਿਜ ਕਰਦੇ ਹੋਏ ਉਸਨੂੰ ਆਧਾਰਹੀਨ ਕਰਾਰ ਦਿੱਤਾ ਹੈ।  ਉਨ੍ਹਾਂ ਦਾ ਦਾਅਵਾ ਹੈ ਕਿ ਇਸ ਲੀਗ ਨੂੰ ਵੀ.ਐੱਫ.ਆਈ. ਦੀ ਕੋਰ ਐਗਜ਼ੀਕਿਊਟਿਵ ਕਮੇਟੀ ਨੇ ਮਾਨਤਾ ਦਿੱਤੀ ਹੈ। 

ਦਰਅਸਲ ਇਹ ਮਸਲਾ ਵੀ.ਐੱਫ.ਆਈ. ਦੀ ਅੰਦਰੂਨੀ ਗੁਟਬਾਜ਼ੀ ਦਾ ਨਤੀਜਾ ਹੈ ਜਦੋਂ ਫੈਡਰੇਸ਼ਨ ਦੇ ਦੋਨਾਂ ਵਿਰੋਧੀ ਗੁਟਾਂ ਨੇ 24 ਫਰਵਰੀ, 2016 ਨੂੰ ਵਾਲੀਬਾਲ ਦੀ ਵੱਖ ਅਗਲੀ ਲੀਗ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਹਨਾਂ ਵਿਚੋਂ ਇੱਕ ਗੁਟ ਨੇ ਸਪੋਰਟਜ਼ ਲਾਈਵ ਨੂੰ ਆਪਣਾ ਪਾਰਟਨਰ ਬਣਾਇਆ ਸੀ। ਖਬਰ ਦੇ ਮੁਤਾਬਕ ਸਪੋਰਟਜ਼ ਲਾਈਵ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਇਸ ਲੀਗ ਲਈ ਵੀ.ਐੱਫ.ਆਈ. ਨੂੰ ਨੌ ਕਰੋੜ ਰੁਪਏ ਦਾ ਡਰਾਫਟ ਵੀ ਦੇ ਚੁੱਕੀ ਹੈ। ਫਿਲਹਾਲ ਇਨ੍ਹਾਂ ਦੋਨਾਂ ਕੰਪਨੀਆਂ ਵਿਚਾਲੇ ਦੀ ਲੜਾਈ ਵਿੱਚ ਇਸ ਗੱਲ ਦਾ ਪੂਰਾ ਖਦਸ਼ਾ ਹੈ ਇਹ ਲੀਗ ਸ਼ੁਰੂ ਹੀ ਨਾ ਹੋ ਸਕੇ।