ਇੰਗਲੈਂਡ ਜਾਣ ਵਾਲੇ ਭਾਰਤੀ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਘਰ ਬੈਠੇ ਹੋਵੇਗਾ ਕੋਰੋਨਾ ਟੈਸਟ

05/13/2021 1:25:42 AM

ਨਵੀਂ ਦਿੱਲੀ– ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ਤੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਇੰਗਲੈਂਡ ਜਾਣ ਵਾਲੇ ਭਾਰਤੀ ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਘਰ ਬੈਠੇ ਕੋਰੋਨਾ ਟੈਸਟ ਹੋਵੇਗਾ। ਇਸ ਸਬੰਧੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਇਨ੍ਹਾਂ ਸਾਰੇ ਖਿਡਾਰੀਆਂ ਕੋਲੋਂ ਉਨ੍ਹਾਂ ਦੇ ਘਰ ਦਾ ਪਤਾ ਮੰਗਿਆ ਹੈ। ਖਿਡਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੈਸਟ ਲਈ ਬੀ. ਸੀ. ਸੀ. ਆਈ. ਮੈਨੇਜਮੈਂਟ ਖਿਡਾਰੀ ਦੇ ਘਰ, ਚਾਹੇ ਉਹ ਦੇਸ਼ ਦੇ ਕਿਸੇ ਵੀ ਕੌਣੇ ’ਚ ਹੋਵੇ, ਮੈਡੀਕਲ ਟੀਮਾਂ ਭੇਜੇਗੀ। ਅਗਲੇ ਕੁਝ ਦਿਨਾਂ ’ਚ ਕੋਰੋਨਾ ਟੈਸਟ ਕੀਤੇ ਜਾਣ ਦੀ ਉਮੀਦ ਹੈ।

 

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ


ਸਮਝਿਆ ਜਾ ਰਿਹਾ ਹੈ ਕਿ ਬੀ. ਸੀ. ਸੀ. ਆਈ. ਨੂੰ ਅਜੇ ਵੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.), ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਆਯੋਜਕਾਂ ਰਾਹੀਂ ਬ੍ਰਿਟੇਨ ਸਰਕਾਰ ਤੋਂ ਰਸਮੀ ਸਿਹਤ ਐਡਵਾਈਜ਼ਰੀ ਦਾ ਇੰਤਜ਼ਾਰ ਹੈ। ਇਸ ਦੌਰਾਨ ਬੀ. ਸੀ. ਸੀ. ਆਈ. ਨੇ ਫੈਸਲਾ ਕੀਤਾ ਹੈ ਕਿ ਉਹ ਇੰਗਲੈਂਡ ਜਾਣ ਵਾਲੀ ਭਾਰਤੀ ਟੀਮ ਲਈ ਮੁੰਬਈ ’ਚ 2 ਹਫਤਿਆਂ ਦਾ ਕੁਆਰੰਟੀਨ ਕੈਂਪ ਲਗਾਏਗੀ। ਟੀਮ ਦੇ ਸਥਾਨਕ ਮੈਂਬਰਾਂ ਨੂੰ ਇਕ ਹਫਤੇ ਦੀ ਛੁੱਟੀ ਦਿੱਤੀ ਜਾ ਸਕਦੀ ਹੈ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ


ਜਾਣਕਾਰੀ ਮੁਤਾਬਕ ਕੁਆਰੰਟੀਨ 18 ਜਾਂ 19 ਮਈ ਤੋਂ ਸ਼ੁਰੂ ਹੋਵੇਗਾ ਅਤੇ 2 ਜੂਨ ਨੂੰ ਇੰਗਲੈਂਡ ਜਾਣ ਦਾ ਸਮਾਂ ਹੋਣ ’ਤੇ 2 ਹਫਤਿਆਂ ਦੇ ਕੁਆਰੰਟੀਨ ਦਾ ਸਮਾਂ ਪੂਰਾ ਹੋ ਜਾਵੇਗਾ। ਕੁਆਰੰਟੀਨ ਮਿਆਦ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਦੇ ਹਰੇਕ ਮੈਂਬਰ ਅਤੇ ਪਰਿਵਾਰ ਦੇ ਮੈਂਬਰ ਨੂੰ ਜੋ ਉਨ੍ਹਾਂ ਦੇ ਨਾਲ ਜਾਣਾ ਚਾਹੁੰਦੇ ਹਨ, ਦੇ 3 ਕੋਰੋਨਾ ਟੈਸਟ ਹੋਣਗੇ। ਫਿਰ ਇਕ ਵਾਰ ਕੁਆਰੰਟੀਨ ’ਚ ਆਉਣ ਤੋਂ ਬਾਅਦ ਨਿਯਮਿਤ ਤੌਰ ’ਤੇ ਟੈਸਟ ਹੋਣਗੇ। ਸਮਝਿਆ ਜਾ ਰਿਹਾ ਹੈ ਕਿ ਆਈ. ਪੀ. ਐੱਲ. ਬਾਓ-ਬਬਲ ’ਚ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਸਿਹਤ ਗਾਈਡਲਾਈਨਸ ਨੂੰ ਲਾਗੂ ਕਰਨ ਲਈ ਹੋਰ ਜ਼ਿਆਦਾ ਸਖਤ ਰੁਖ ਅਪਣਾਇਆ ਹੈ।

ਇਹ ਖ਼ਬਰ ਪੜ੍ਹੋ- ਮਹਿਲਾ ਰੈਸਲਰ ਚੇਲਸੀ ਗ੍ਰੀਨ ਦੀ ਖੁਆਇਸ਼- ਪਲੇਅਬੁਆਏ ਮਾਡਲ ਬਣਨਾ ਚਾਹੁੰਦੀ ਹਾਂ


ਬੀ. ਸੀ. ਸੀ. ਆਈ. ਨੂੰ ਜਾਣਕਾਰੀ ਮਿਲੀ ਹੈ ਕਿ ਇੰਗਲੈਂਡ ਜਾਣ ਵਾਲੀ ਭਾਰਤੀ ਟੀਮ ’ਚੋਂ ਲਗਭਗ 90 ਪ੍ਰਤੀਸ਼ਤ ਮੈਂਬਰਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਲਈ ਹੈ। ਬੀ. ਸੀ. ਸੀ. ਆਈ. ਖਿਡਾਰੀਆਂ ਲਈ ਵੈਕਸੀਨ ਦੀ ਦੂਜੀ ਡੋਜ਼ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਖਿਡਾਰੀਆਂ ਨੇ ਲਗਭਗ ਸਾਢੇ 3 ਮਹੀਨੇ ਇੰਗਲੈਂਡ ’ਚ ਬਿਤਾਉਣੇ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਨਿਊਜ਼ੀਲੈਂਡ ਖਿਲਾਫ 18 ਜੂਨ ਨੂੰ ਡਬਲਯੂ. ਟੀ. ਸੀ. ਫਾਈਨਲ ਦੇ ਇਲਾਵਾ ਇੰਗਲੈਂਡ ਵਿਰੁੱਧ ਅਗਸਤ-ਸਤੰਬਰ ’ਚ 5 ਮੈਚਾਂ ਦੀ ਟੈਸਟ ਸੀਰੀਜ਼ ਵੀ ਖੇਡਣੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh