BCCI ਨੇ ICA ਨੂੰ ਦਿੱਤੀ 2 ਕਰੋੜ ਰੁਪਏ ਦੀ ਗ੍ਰਾਂਟ

02/17/2020 1:26:52 AM

ਨਵੀਂ ਦਿੱਲੀ - ਬੀ. ਸੀ. ਸੀ. ਆਈ. ਨੇ ਐਤਵਾਰ ਨੂੰ ਭਾਰਤੀ ਕ੍ਰਿਕਟਰਾਂ ਦੇ ਸੰਘ (ਆਈ. ਸੀ. ਏ.) ਨੂੰ ਇਸਦੀ ਦੇਖ-ਰੇਖ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ। ਆਈ. ਸੀ. ਏ. ਸੁਪਰ ਕੋਰਟ ਵਲੋਂ ਨਿਯੁਕਤ ਲੋਢਾ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਬਣਿਆ ਭਾਰਤ ਦਾ ਪਹਿਲਾ ਖਿਡਾਰੀ ਸੰਘ ਹੈ। ਅਕਤੂਬਰ ਵਿਚ ਇਸਦੇ ਅਧਿਕਾਰੀਆਂ ਨੂੰ ਚੁਣਿਆ ਗਿਆ ਸੀ ਤੇ ਉਸ ਨੂੰ ਆਪਣੀ ਦੇਖ-ਰੇਖ ਲਈ ਫੰਡ ਦੀ ਕਾਫੀ ਲੋੜ ਸੀ, ਇਸਦਾ ਕੋਈ ਦਫਤਰ ਨਹੀਂ ਹੈ ਤੇ ਇਹ ਨੀਯਤ ਅੰਤਰ 'ਤੇ ਮੀਟਿੰਗਾਂ ਵੀ ਨਹੀਂ ਕਰ ਪਾ ਰਿਹਾ ਹੈ। ਆਈ. ਸੀ. ਏ. ਨੇ 15 ਤੋਂ 20 ਕਰੋੜ ਰੁਪਏ ਦਾ ਅਸਥਾਈ ਬਜਟ ਤਿਆਰ ਕੀਤਾ ਸੀ ਤੇ ਉਹ ਸ਼ੁਰੂਆਤੀ ਗ੍ਰਾਟ ਦੇ ਰੂਪ 'ਚ ਬੀ. ਸੀ. ਸੀ. ਆਈ. ਦੇ ਪੰਜ ਕਰੋੜ ਰੁਪਏ ਮੰਗ ਰਿਹਾ ਸੀ ਪਰ ਉਸ ਨੂੰ 2 ਕਰੋੜ ਰੁਪਏ ਹੀ ਮਿਲੇ ਜਿਸ ਨਾਲ ਉਸ ਨੂੰ ਮੁੰਬਈ ਦੇ ਲਈ ਜਗ੍ਹਾ ਵਧਾਉਣ 'ਚ ਮਦਦ ਮਿਲ ਸਕਦੀ ਹੈ।

Gurdeep Singh

This news is Content Editor Gurdeep Singh