ਨਵੀਆਂ IPL ਟੀਮਾਂ ਨੂੰ ਲੈ ਕੇ BCCI ਦਾ ਵੱਡਾ ਫ਼ੈਸਲਾ, ਕੁਝ ਮਹੀਨਿਆਂ ਲਈ ਟਾਲੇ ਟੈਂਡਰ

05/18/2021 10:36:01 AM

ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਰਿਪੋਰਟਸ ਆਈਆਂ ਹਨ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਕੁਝ ਸਮੇਂ ਲਈ ਆਈ. ਪੀ. ਐੱਲ. ਟੀਮਾਂ ਲਈ ਟੈਂਡਰ ਜਾਰੀ ਕਰਨ ਦੀ ਯੋਜਨਾ ’ਤੇ ਕੁਝ ਸਮੇਂ ਲਈ ਰੋਕ ਲਾਉਣ ਦੀ ਤਿਆਰੀ ’ਚ ਹੈ। ਆਈ. ਪੀ. ਐੱਲ. 2021 ਦੇ ਸ਼ੁਰੂ ਹੋਣ ਤੋਂ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਬੀ. ਸੀ. ਸੀ. ਆਈ. 2 ਨਵੀਆਂ ਟੀਮਾਂ ਦੇ ਟੈਂਡਰ ਜਾਰੀ ਕਰੇਗਾ ਜੋ ਆਈ. ਪੀ. ਐੱਲ. 2022 ਜਾਂ 2023 ’ਚ ਹਿੱਸਾ ਲੈਣਗੀਆਂ।
ਇਹ ਵੀ ਪੜ੍ਹੋ : ਗੇਂਦ ਨਾਲ ਛੇੜਛਾੜ ਦਾ ਮਾਮਲਾ : ਡੇਵਿਡ ਵਾਰਨਰ ਦੇ ਮੈਨੇਜਰ ਨੇ ਚੁੱਕੇ ਸਵਾਲ, ਜਾਂਚ ਨੂੰ ਦੱਸਿਆ ਮਜ਼ਾਕ

ਜਾਣਕਾਰੀ ਮੁਤਾਬਕ ਬੀ. ਸੀ. ਸੀ. ਆਈ. ਨੇ ਨਵੀਆਂ ਆਈ. ਪੀ. ਐੱਲ. ਟੀਮਾਂ ਲਈ ਮਈ 2021 ’ਚ ਟੈਂਡਰ ਜਾਰੀ ਕਰਨ ਦਾ ਪਲਾਨ ਬਣਾਇਆ ਸੀ। ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਜੁਲਾਈ ਤਕ ਟਾਲ ਦਿੱਤਾ ਗਿਆ ਹੈ। ਬੀ. ਸੀ. ਸੀ. ਆਈ. ਦੇ ਚੋਟੀ ਦੇ ਅਧਿਕਾਰੀਆਂ ’ਚੋਂ ਇਕ ਦੇ ਹਵਾਲੇ ਤੋਂ ਕਿਹਾ ਗਿਆ ਕਿ ਬੋਰਡ ਵਰਤਮਾਨ ’ਚ ਅਧੂਰੇ ਸੈਸ਼ਨ (ਆਈ. ਪੀ. ਐੱਲ. 2021) ਨੂੰ ਲੈ ਕੇ ਫ਼ਿਕਰਮੰਦ ਹੈ ਤੇ ਨਵੀਆਂ ਟੀਮਾਂ ’ਤੇ ਕੋਈ ਚਰਚਾ ਨਹੀਂ ਹੋ ਰਹੀ ਹੈ। 
ਇਹ ਵੀ ਪੜ੍ਹੋ : ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ

ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਸੂਤਰ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ 10 ਟੀਮਾਂ ਦਾ ਆਈ. ਪੀ. ਐੱਲ. ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗਾ ਤੇ ਨਵੀਂ ਫ਼੍ਰੈਂਚਾਈਜ਼ੀ ਦੀ ਬੋਲੀ ਪ੍ਰਕਿਰਿਆ ਦਾ ਅੰਤਿਮ ਰੂਪ ਇਸ ਸਾਲ ਪੂਰਾ ਕਰ ਲਿਆ ਜਾਵੇਗਾ। ਸੂਤਰ ਨੇ ਕਿਹਾ ਸੀ ਕਿ ਟੀਮਾਂ ਨੂੰ ਆਖ਼ਰੀ ਰੂਪ ਦੇਣ ਦੇ ਬਾਅਦ, ਉਹ ਆਪਣਾ ਪਰਿਚਾਲਨ ਸ਼ੁਰੂ ਕਰ ਸਕਦੇ ਹਨ, ਜਿਸ ’ਚ ਕਾਫ਼ੀ ਸਮਾਂ ਲਗਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh