ਬੱਲੇਬਾਜ ਕ੍ਰਿਸ ਗੇਲ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

Tuesday, Aug 25, 2020 - 03:27 PM (IST)

ਜਮੈਕਾ (ਵਾਰਤਾ) : ਕੋਰੋਨਾ ਵਾਇਰਸ ਨਾਲ ਪੀੜਤ ਦੁਨੀਆ ਦੇ ਸਭ ਤੋਂ ਤੇਜ਼ ਫਰਾਟਾ ਦੌੜਾਕ ਅਤੇ 8 ਵਾਰ ਦੇ ਓਲੰਪਿਕ ਸੋਨਾ ਤਮਗਾ ਜੇਤੂ ਉਸੇਨ ਬੋਲਟ ਦੇ ਜਨਮਦਿਨ ਦੀ ਪਾਰਟੀ ਵਿਚ ਸ਼ਰੀਕ ਹੋਣ ਵਾਲੇ ਵੈਸਟਇੰਡੀਜ ਦੇ ਧਾਕੜ ਸਲਾਮੀ ਬੱਲੇਬਾਜ ਕ੍ਰਿਸ ਗੇਲ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਵਿੰਡੀਜ ਅਤੇ ਕਿੰਗਸ ਇਲੈਵਨ ਪੰਜਾਬ ਦੇ ਬੱਲੇਬਾਜ ਗੇਲ ਨੇ ਆਈ.ਪੀ.ਐਲ. ਲਈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਲਈ ਰਵਾਨਾ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਇਆ, ਜੋ ਨੈਗੇਟਿਵ ਆਇਆ ਹੈ। ਉਹ ਹੁਣ ਸਮੇਂ ਨਾਲ ਆਪਣੀ ਟੀਮ ਨਾਲ ਜੁੜ ਪਾਉਣਗੇ।

ਇਹ ਵੀ ਪੜ੍ਹੋ : ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, ਜਾਣੋ ਕੀ ਕੀਤਾ ਬਦਲਾਅ

ਮੀਡੀਆ ਰਿਪੋਟਰ ਅਨੁਸਾਰ ਬੋਲਟ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ ਅਤੇ ਇਸ ਤੋਂ ਨਾਲ ਹੋਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਜਨਮਦਿਨ ਦੀ ਪਾਰਟੀ ਰੱਖੀ ਸੀ ਅਤੇ ਰਿਪੋਟਰ ਮੁਤਾਬਕ ਇਸ ਪਾਟਰੀ ਵਿਚ ਗੇਲ ਵੀ ਸ਼ਾਮਲ ਹੋਏ ਸਨ। ਟੀ-20 ਵਿਚ ਸਬ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਨੇ ਇੰਸਟਾਗਰਾਮ 'ਤੇ ਆਪਣੇ ਕੋਰੋਨਾ ਟੈਸਟ ਦੀ ਵੀਡੀਓ ਪੋਸਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਯੂ.ਏ.ਈ. ਪੁੱਜਣ 'ਤੇ ਹਵਾਈ ਅੱਡੇ ਵਿਚ ਉਨ੍ਹਾਂ ਦਾ ਟੈਸਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ 6 ਦਿਨਾਂ ਤੱਕ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਇਸ ਦੌਰਾਨ ਉਨ੍ਹਾਂ ਦਾ 3 ਵਾਰ ਕੋਰੋਨਾ ਟੈਸਟ ਹੋਵੇਗਾ ਅਤੇ ਤਿੰਨੇ ਟੈਸਟ ਨੈਗੇਟਿਵ ਆਉਣ 'ਤੇ ਉਹ ਟੀਮ ਨਾਲ ਟ੍ਰੇਨਿੰਗ ਸ਼ੁਰੂ ਕਰ ਪਾਉਣਗੇ।

ਇਹ ਵੀ ਪੜ੍ਹੋ : ਕੀ ਧੋਨੀ ਅਤੇ ਉਨ੍ਹਾਂ ਦੀ ਪਤਨੀ ਫੜਨਗੇ ਭਾਜਪਾ ਦਾ ਪੱਲਾ, ਦੋਵਾਂ 'ਤੇ ਟਿਕੀਆਂ ਪਾਰਟੀ ਦੀਆਂ ਨਜ਼ਰਾਂ

cherry

This news is Content Editor cherry