ਪਾਕਿ ਨੂੰ ਬਾਹਰ ਕੱਢਣ ਲਈ ਬੰਗਲਾਦੇਸ ਤੋਂ ਜਾਣਬੁੱਝ ਕੇ ਹਾਰ ਸਕਦੀ ਹੈ ਟੀਮ ਇੰਡੀਆ : ਬਾਸਿਤ ਅਲੀ

06/27/2019 1:57:54 PM

ਨਵੀਂ ਦਿੱਲੀ : ਪਾਕਿਸਤਾਨ ਨੇ ਬੁੱਧਵਾਰ ਨੂੰ ਵਰਲਡ ਕੱਪ ਵਿਚ ਨਿਊਜ਼ੀਲੈਂਡ ਖਿਲਾਫ ਸ਼ਾਨਦਾਰ ਜਿੱਤ ਦਰਜ ਕਰ ਸੈਮੀਫਾਈਨਲ ਦੀਆਂ ਉਮੀਦਆਂ ਜ਼ਿੰਦਾ ਰੱਖੀਆਂ ਹਨ ਪਰ ਅਜੇ ਵੀ ਉਸਨੂੰ ਮੁਸ਼ਕਲ ਸਫਰ ਤੈਅ ਕਰਨਾ ਹੈ। ਇਸ ਵਿਚਾਲੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਬਾਸਿਤ ਅਲੀ ਨੇ ਇਕ ਦਾਅਵਾ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਮੀਡੀਆ ਮੁਤਾਬਕ, ਇਕ ਪਾਕਿਸਤਾਨੀ ਚੈਨਲ ਨਾਲ ਗੱਲਬਾਤ ਵਿਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਕ੍ਰਿਕਟ ਹੁਣ ਅਨਿਸ਼ਚਿਤਤਾ ਦਾ ਖੇਡ ਨਹੀਂ ਰਿਹਾ ਸਗੋਂ ਹੁਣ ਸਭ ਕੁਝ ਫਿਕਸ ਹੈ। ਬਾਸਿਤ ਨੇ ਕਿਹਾ, ''ਭਾਰਤ ਪਾਕਿਸਤਾਨ ਨੂੰ ਸੈਮੀਫਾਈਨਲ ਵਿਚ ਨਹੀਂ ਦੇਖਣਾ ਚਾਹੁੰਦਾ ਅਤੇ ਇਸ ਲਈ ਵਿਰਾਟ ਕੋਹਲੀ ਦੀ ਟੀਮ ਜਾਣਬੁੱਝ ਕੇ ਬੰਗਲਾਦੇਸ਼ ਅਤੇ ਸ਼੍ਰੀਲੰਕਾ ਖਿਲਾਫ ਮੈਚ ਹਾਰ ਸਕਦੀ ਹੈ। ਇਸ 48 ਸਾਲਾ ਸਾਬਕਾ ਕ੍ਰਿਕਟਰਨ ਪਾਕਿਸਤਾਨੀ ਚੈਨਲ ਨਾਲ ਗੱਲਬਾਤ ਦੌਰਾਨ ਇਹ ਸਨਸਨੀਖੇਜ਼ ਦਾਅਵੇ ਕੀਤੇ। ਉਸਨੇ ਕਿਹਾ ਕਿ ਪਾਕਿਸਤਾਨ ਹੁਣ ਬਸ ਇਹੀ ਕਰ ਸਕਦਾ ਹੈ ਕਿ ਉਹ ਆਪਣੇ ਖੇਡ 'ਤੇ ਧਿਆਨ ਦੇਵੇ।'' ਜਿੱਥੇ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਵਿਚ ਪਹੁੰਚਣ ਲਈ ਇਕ ਜਿੱਤ ਦੀ ਜ਼ਰੂਰਤ ਹੈ ਉੱਥੇ ਹੀ ਪਾਕਿਸਤਾਨ ਨੂੰ ਹਰ ਹਾਲ ਵਿਚ ਆਪਣੇ ਅਗਲੇ ਦੋਵੇਂ ਮੈਚ ਜਿੱਤਣੇ ਹੋਣਗੇ ਅਤੇ ਕੁਝ ਟੀਮਾਂ ਦੀ ਹਾਰ ਲਈ ਦੁਆ ਵੀ ਕਰਨੀ ਹੋਵੇਗੀ। ਪਾਕਿਸਤਾਨ ਦੇ ਕੋਲ 7 ਮੈਚਾਂ ਤੋਂ ਬਾਅਦ 7 ਅੰਕ ਹਨ ਅਤੇ ਹੁਣ ਉਸਦੀ ਕੋਸ਼ਿਸ਼ ਅਗਲੇ ਮੈਚ ਜਿੱਤ ਕੇ 11 ਅੰਕ ਬਟੋਰਨ ਦੀ ਹੋਵੇਗੀ।