ਬੇਸਬਾਲ ਸਟਾਰ ਐਲੇਕਸ ਨੇ ਕੀਤੀ ਜੈਨੀਫਰ ਲੋਪੇਜ਼ ਨਾਲ ਮੰਗਣੀ

08/14/2018 5:21:26 AM

ਜਲੰਧਰ- ਅਮਰੀਕੀ ਸਿੰਗਰ ਅਤੇ ਐਕਟ੍ਰੈੱਸ ਜੈਨੀਫਰ ਲੋਪੇਜ਼ ਬੀਤੇ ਦਿਨੀਂ ਆਪਣੇ ਬੇਸਬਾਲ ਖਿਡਾਰੀ ਬੁਆਏਫ੍ਰੈਂਡ ਦੇ ਨਾਲ ਯਾਟ 'ਤੇ ਛੁੱਟੀਆਂ ਮਨਾਉਂਦੀ ਦੇਖੀ ਗਈ। ਕੈਮਰਾਮੈਨ ਨੇ ਜੈਨੀਫਰ ਦੀ ਇਕ ਉਂਗਲੀ ਵਿਚ ਰਿੰਗ ਵੀ ਦੇਖੀ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 49 ਸਾਲ ਦੀ ਇਹ ਸੈਲੀਬ੍ਰਿਟੀ ਜਲਦੀ ਹੀ ਐਲੇਕਸ ਰੋਡਰਿਗਸ ਨਾਲ ਚੌਥਾ ਵਿਆਹ ਕਰ ਸਕਦੀ ਹੈ। ਜੈਨੀਫਰ ਨੇ ਪਹਿਲਾ ਵਿਆਹ 1997 ਵਿਚ ਓਜਾਨੀ ਨੋਆ ਨਾਲ ਕੀਤਾ ਸੀ ਜੋ ਕਿ ਇਕ ਹੀ ਸਾਲ ਚੱਲਿਆ। ਉਸ ਤੋਂ ਬਾਅਦ ਕ੍ਰਿਸ ਜੂਡ ਨਾਲ 2001 ਤੋਂ ਲੈ ਕੇ 2003 ਤਕ ਰਿਸ਼ਤਾ ਚੱਲਿਆ। ਫਿਰ ਜੈਨੀਫਰ ਦੀ ਜ਼ਿੰਦਗੀ ਵਿਚ ਮਾਰਕ ਏਥਾਨੀ ਆਏ। 2004 ਤੋਂ ਲੈ ਕੇ 2014 ਤਕ ਕਰੀਬ 11 ਸਾਲ ਇਹ ਰਿਸ਼ਤਾ ਬਣਿਆ ਰਿਹਾ। ਹੁਣ 4 ਸਾਲ ਇਕੱਲੇ ਰਹਿਣ ਤੋਂ ਬਾਅਦ ਜੈਨੀਫਰ ਕਿਸੇ ਦੇ ਇੰਨੇ ਕਰੀਬ ਦੇਖੀ ਜਾ ਰਹੀ ਹੈ। ਆਪਣੀ ਖੂਬਸੂਰਤ ਫਿੱਗਰ ਅਤੇ ਅਦਾਵਾਂ ਕਾਰਨ ਕਰੋੜਾਂ ਫੈਨਸ ਬਣਾਉਣ ਵਾਲੀ ਜੈਨੀਫਰ ਕਈ ਰਿਆਲਟੀ ਸ਼ੋਅ ਜੱਜ ਵੀ ਕਰ ਚੁੱਕੀ ਹੈ। 30 ਤੋਂ ਜ਼ਿਆਦਾ ਫਿਲਮਾਂ ਅਤੇ 11 ਤੋਂ ਜ਼ਿਆਦਾ ਟੈਲੀਵਿਜ਼ਨ ਸ਼ੋਅ ਕਰਨ ਵਾਲੀ ਜੈਨੀਫਰ ਦੀ ਕੁਲ ਕਮਾਈ 2014 ਵਿਚ 320 ਮਿਲੀਅਨ ਡਾਲਰ ਮਾਪੀ ਗਈ ਸੀ। ਅਜੇ ਫਰਵਰੀ ਵਿਚ ਮਿਨੀਸੋਟਾ ਵਿਚ ਹੋਏ ਕੰਸਰਟ ਦੌਰਾਨ ਲੋਪੇਜ਼ ਨੇ ਐਲੇਕਸ ਨਾਲ ਆਪਣਾ ਰਿਸ਼ਤਾ ਸਵੀਕਾਰ ਕਰਦੇ ਹੋਏ ਸਟੇਜ ਤੋਂ ਕਿਹਾ ਸੀ ਕਿ ਅੱਜ ਸਾਡੇ ਰਿਸ਼ਤੇ ਨੂੰ ਪੂਰਾ ਇਕ ਸਾਲ ਹੋ ਗਿਆ ਹੈ। ਇਸ ਸਮੇਂ ਜ਼ਿਆਦਾ ਭਾਵੁਕ ਨਾ ਹੁੰਦੇ ਹੋਏ ਮੈਂ ਸਿਰਫ ਤੁਹਾਡੇ ਲਈ ਕਈ ਗੀਤ ਪੇਸ਼ ਕਰ ਰਹੀ ਹਾਂ। ਲਵ ਯੂ।