ਬਾਰਟੀ ਨੇ ਸਬਾਲੇਂਕਾ ਨੂੰ ਹਰਾ ਕੇ ਪੋਰਸ਼ ਗ੍ਰਾਂ ਪ੍ਰੀ ਖਿਤਾਬ ਜਿੱਤਿਆ

04/26/2021 2:38:26 AM

ਸਟੁਟਗਾਰਟ- ਚੋਟੀ ਰੈਂਕਿੰਗ ਦੀ ਟੈਨਿਸ ਖਿਡਾਰੀ ਐਸ਼ ਬਾਰਟੀ ਨੇ ਐਤਵਾਰ ਨੂੰ ਇੱਥੇ ਫਾਈਨਲ 'ਚ ਆਰੀਆਨਾ ਸਬਾਲੇਂਕਾ ਨੂੰ 3-6, 6-0, 6-3 ਨਾਲ ਹਰਾ ਕੇ ਪੋਰਸ਼ੇ ਗ੍ਰਾ ਪ੍ਰੀ ਖਿਤਾਬ ਆਪਣੇ ਨਾਂ ਕੀਤਾ। ਜੋ 2019 ਫ੍ਰੈਂਚ ਓਪਨ ਤੋਂ ਬਾਅਦ ਕਲੇ ਕੋਰਟ 'ਤੇ ਉਸਦਾ ਪਹਿਲਾ ਖਿਤਾਬ ਹੈ। ਸਬਾਲੇਂਕਾ ਪੈਰ 'ਚ ਪੱਟੀ ਬੰਨ੍ਹ ਕੇ ਖੇਡ ਰਹੀ ਸੀ ਤੇ ਉਨ੍ਹਾਂ ਨੇ ਤੀਜੇ ਸੈੱਟ ਤੋਂ ਪਹਿਲਾਂ ਮੈਡੀਕਲ ਟਾਈਮ ਆਊਟ ਵੀ ਲਿਆ। 

ਇਹ ਖ਼ਬਰ ਪੜ੍ਹੋ- ਜਡੇਜਾ ਨੇ ਇਕ ਓਵਰ 'ਚ ਬਣਾਈਆਂ 36 ਦੌੜਾਂ, ਇਹ ਵੱਡੇ ਰਿਕਾਰਡ ਬਣਾਏ


ਇਸ ਤਰ੍ਹਾਂ ਬਾਰਟੀ ਨੇ ਆਪਣੇ ਕਰੀਅਰ ਦਾ 11ਵਾਂ ਖਿਤਾਬ ਆਪਣੀ ਝੋਲੀ 'ਚ ਪਾਇਆ ਤੇ ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਪਿਛੜਣ ਤੋਂ ਬਾਅਦ ਵਾਪਸੀ ਕਰਦੇ ਹੋਏ ਜਿੱਤ ਹਾਸਲ ਕੀਤੀ ਹੈ। ਬਾਰਟੀ ਨੇ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਐਲੀਨਾ ਸਵਿਤੋਲਿਨਾ ਤੇ ਕੁਆਰਟਰ ਫਾਈਨਲ 'ਚ ਕੈਰੋਲਿਨਾ ਨੂੰ ਹਾਰ ਦਿੱਤਾ ਸੀ। ਹੁਣ ਬਾਰਟੀ ਤੇ ਬਾਰਟੀ ਤੇ ਜੇਨਿਫਰ ਬ੍ਰੈਡੀ ਡਬਲਜ਼ ਦੇ ਫਾਈਨਲ 'ਚ ਡੇਸਿਕੇ ਕ੍ਰਾਵਜਿਕ ਤੇ ਬੇਥਾਨੀ ਮਾਟੇਕ ਸੈਂਡਲ ਦੀ ਜੋੜੀ ਨਾਲ ਭਿੜੇਗੀ।

ਇਹ ਖ਼ਬਰ ਪੜ੍ਹੋ-  ਸੁਰੇਸ਼ ਰੈਨਾ ਨੇ IPL 'ਚ ਪੂਰੇ ਕੀਤੇ 200 ਛੱਕੇ, ਦੇਖੋ ਰਿਕਾਰਡ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh