ਬਾਰਸ਼ਿਮ ਤੇ ਥਿਆਮ ਸਾਲ ਦੇ ਸਰਵਸ੍ਰੇਸ਼ਠ ਐਥਲੀਟ

11/26/2017 3:46:06 AM

ਮੋਨਾਕ — ਕਤਰ ਦਾ ਉੱਚੀ ਛਲਾਂਗ ਦਾ ਖਿਡਾਰੀ ਮੁਤਾਜ ਈਸਸਾ ਬਾਰਸ਼ਿਮ ਤੇ ਬੈਲਜੀਅਮ ਦੀ ਹੈਪਟਾਥਲਨ ਚੈਂਪੀਅਨ ਨਾਫਿਸਸਾਤੋਓ ਥਿਆਮ ਨੂੰ ਸਾਲ ਦੇ ਸਰਵਸ੍ਰੇਸ਼ਠ ਆਈ. ਏ. ਏ. ਐੱਫ. ਪੁਰਸ਼ ਤੇ ਮਹਿਲਾ ਐਥਲੀਟ ਐਲਾਨ ਕੀਤਾ ਗਿਆ ਹੈ। ਵਿਸ਼ਵ ਚੈਂਪੀਅਨ ਬਾਰਸ਼ਿਮ ਹਾਲ ਹੀ 'ਚ ਸੰਨਿਆਸ ਲੈਣ ਵਾਲੇ ਮਹਾਨ ਦੌੜਾਕ ਓਸੈਨ ਬੋਲਟ ਦੀ ਜਗ੍ਹਾ ਲਵੇਗਾ। ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਣ ਵਾਲੀ ਥਿਆਮ ਨੇ ਇਸ ਖਿਤਾਬ ਲਈ ਈਥੋਪੀਆ ਦੀ 10000 ਮੀਟਰ ਦੌੜਾ 'ਚ ਓਲੰਪਿਕ ਚੈਂਪੀਅਨ ਅਲਮਾਜ ਦੀ ਸਟਾਰ ਪੋਲ ਵਾਲਟ ਖਿਡਾਰੀ ਏਕਤੇਰੀਨਾ ਸਟੈਫਨੀ ਨੂੰ ਹਰਾਇਆ।