ਬਾਰਸੀਲੋਨਾ ਓਪਨ : ਚੋਟੀ ਦਾ ਦਰਜਾ ਪ੍ਰਾਪਤ ਸਿਟਸਿਪਾਸ ਨੂੰ ਹਰਾ ਕੇ Carlos Alcaraz ਸੈਮੀਫਾਈਨਲ ''ਚ

04/24/2022 2:19:00 AM

ਬਾਰਸੀਲੋਨਾ- ਸਪੇਨ ਦੇ ਨੌਜਵਾਨ ਖਿਡਾਰੀ ਕਾਰਲੋਸ ਅਲਕਾਰੇਜ ਨੇ ਦਰਸ਼ਕਾਂ ਦੇ ਭਰਪੂਰ ਸਮਰਥਨ ਦੇ ਵਿਚ ਚੋਟੀ ਦਾ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਾਸ ਨੂੰ ਤਿੰਨ ਸੈੱਟ ਤੱਕ ਚੱਲੇ ਮੈਚ ਵਿਚ ਹਰਾ ਕੇ ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਅਲਕਾਰੇਜ ਨੇ ਰਾਫੇਲ ਨਡਾਲ ਕੋਰਟ 'ਤੇ ਕੁਆਰਟਰ ਫਾਈਨਲ ਦਾ ਇਹ ਮੈਚ 6-4, 5-7, 6-2 ਨਾਲ ਜਿੱਤਿਆ। ਇਹ 18 ਸਾਲਾ ਖਿਡਾਰੀ ਆਪਣੇ ਤੀਜੇ ਖਿਤਾਬ ਦੀ ਭਾਲ ਵਿਚ ਹੈ।

ਇਹ ਖ਼ਬਰ ਪੜ੍ਹੋ- IPL 2022 : ਰਾਸ਼ਿਦ ਖਾਨ ਨੇ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਕੋਈ ਵੀ ਯਾਦ ਨਹੀਂ ਰੱਖਣਾ ਚਾਹੇਗਾ
ਅਲਕਾਰੇਜ ਨੇ ਫਰਵਰੀ ਵਿਚ ਰੀਓ ਡੀ ਜਨੇਰੀਓ ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਮਿਆਮੀ 'ਚ ਖਿਤਾਬ ਜਿੱਤੇ ਸਨ। ਅਲਕਾਰੇਜ ਤੋਂ ਹਾਰਨ ਦੇ ਬਾਅਦ ਪਹਿਲੇ ਸਿਟਸਿਪਾਸ ਨੇ ਮੀਂਹ ਤੋਂ ਪ੍ਰਭਾਵਿਤ ਇਸ ਟੂਰਨਾਮੈਂਟ ਵਿਚ ਗ੍ਰਿਗੋਰ ਦਿਮਿਤਰੋਵ ਨੂੰ 6-1, 6-4 ਨਾਲ ਹਰਾਇਆ ਸੀ ਜਦਕਿ ਅਲਕਾਰੇਜ ਨੇ ਹਮਵਤਨ ਜਾਮੇ ਮੁਨਾਰ ਨੂੰ 6-3, 6-3 ਨਾਲ ਹਰਾਇਆ ਸੀ।

ਇਹ ਖ਼ਬਰ ਪੜ੍ਹੋ- ਵਿਸ਼ਵ ਕੱਪ ਤੀਰਅੰਦਾਜ਼ੀ : ਭਾਰਤ ਦੀ 'ਕੰਪਾਊਂਡ' ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ
ਸੈਮੀਫਾਈਨਲ ਵਿਚ ਅਲਕਾਰੇਜ ਦਾ ਸਾਹਮਣਾ ਆਸਟਰੇਲੀਆ ਦੇ ਅਲੇਕਸ ਡਿ ਮਿਨੌਰ ਤੋਂ ਹੋਵੇਗਾ, ਜਿਨ੍ਹਾਂ ਨੇ ਚੌਥੀ ਦਰਜਾ ਪ੍ਰਾਪਤ ਕੈਮਰਨ ਨੋਰੀ ਨੂੰ 6-3, 5-7, 6-1 ਨਾਲ ਹਰਾਇਆ। ਦੂਜਾ ਸੈਮੀਫਾਈਨਲ ਪਾਬਲੇ ਕਾਰੇਨੋ ਅਤੇ ਡਿਏਗੋ ਸ਼ਵਾਰਟਜ਼ਮੈਨ ਦੇ ਵਿਚਾਲੇ ਖੇਡਿਆ ਜਾਵੇਗਾ। ਕਾਰੇਨੋ ਨੇ ਦੂਜੀ ਦਰਜਾ ਪ੍ਰਾਪਤ ਕੈਸਪਰ ਰੂਡ ਨੂੰ ਤਿੰਨ ਘੰਟੇ ਤੱਕ ਚੱਲੇ ਮੈਚ ਵਿਚ 4-6, 7-6 (8), 6-3 ਨਾਲ ਹਰਾਇਆ। ਸ਼ਵਾਰਟਜ਼ਮੈਨ ਨੇ ਤੀਜੇ ਦਰਜਾ ਪ੍ਰਾਪਤ ਫੇਲਿਕਸ ਆਗਰ-ਅਲਿਆਸਿਮ ਨੂੰ 3-6, 6-2, 6-3 ਨਾਲ ਹਰਾਇਆ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh