ਅਗਲੇ ਮਹੀਨੇ ਭਾਰਤ ਦੌਰੇ ''ਤੇ ਆਵੇਗੀ ਬੰਗਲਾਦੇਸ਼ ਮਹਿਲਾ ''ਏ'' ਟੀਮ

10/28/2017 11:35:15 PM

ਨਵੀਂ ਦਿੱਲੀ— ਭਾਰਤੀ ਮਹਿਲਾ ਕ੍ਰਿਕਟ ਦੀ ਨਵੀਂ ਖਿਡਾਰੀਆਂ ਨੂੰ ਕੌਮਾਂਤਰੀ ਮੈਚਾਂ ਦਾ ਅਨੁਭਵ ਦੇਣ ਲਈ ਬੀ.ਸੀ.ਸੀ.ਆਈ. ਨੇ ਅਗਲੇ ਮਹੀਨੇ ਬੰਗਲਾਦੇਸ਼ ਮਹਿਲਾ 'ਏ' ਟੀਮ ਦੇ ਭਾਰਤ ਦੌਰੇ ਦੀ ਯੋਜਨਾ ਬਣਾਈ ਹੈ। ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਦੌਰੇ 'ਤੇ ਬੰਗਲਾਦੇਸ਼ ਮਹਿਲਾ 'ਏ' ਟੀਮ 5 ਇਕ ਰੋਜ਼ਾ ਤੇ 3 ਟੀ-20 ਕੌਮਾਂਤਰੀ ਮੈਚ ਖੇਡੇਗੀ।
ਲੰਬੇ ਸਮੇਂ ਤੋਂ ਭਾਰਤੀ ਟੀਮ ਦੇ ਨਾਲ ਬਣੇ ਰਹਿਣ ਤੋਂ ਬਾਅਦ ਵੀ ਮੈਚ ਖੇਡਣ ਦਾ ਮੌਕਾਂ ਮਿਲਣ ਵਾਲੀਆਂ ਖਿਡਾਰੀਆਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਜਾਵੇਗਾ।