ਵੱਡੀ ਮੁਸੀਬਤ ''ਚ ਫਸਿਆ ਬੰਗਲਾਦੇਸ਼ ਦਾ ਇਹ ਸਟਾਰ ਖਿਡਾਰੀ, ਹੋ ਸਕਦੀ ਹੈ ਜੇਲ

03/12/2020 3:46:08 PM

ਸਪੋਰਟਸ ਡੈਸਕ : ਬੰਗਲਾਦੇਸ਼ ਦਾ ਖਿਡਾਰੀ ਸੌਮਿਆ ਸਰਕਾਰ ਵੱਡੀ ਮੁਸੀਬਤ ਵਿਚ ਘਿਰ ਸਕਦਾ ਹੈ। ਬੰਗਲਾਦੇਸ਼ ਦੇ ਮਿਡਲ ਆਰਡਰ ਦੇ ਬੱਲੇਬਾਜ਼ ਸੌਮਿਆ ਸਰਕਾਰ ਨੇ ਆਪਣੇ ਵਿਆਹ 'ਚ ਅਨੈਤਿਕ ਕੰਮ ਕੀਤਾ ਸੀ, ਜਿਸ ਦੇ ਲਈ ਉਸ ਨੂੰ 3 ਸਾਲ ਦੇ ਲਈ ਜੇਲ ਵਿਚ ਜਾਣਾ ਪੈ ਸਕਦਾ ਹੈ। ਸੌਮਿਆ ਸਰਕਾਰ ਨੇ ਆਪਣੇ ਵਿਆਹ ਦੌਰਾਨ ਹਿਰਣ ਦੇ ਖਾਲ ਦੀ ਵਰਤੋਂ ਕੀਤੀ ਸੀ ਜੋ ਇਕ ਇਕ ਗੈਰ ਕਾਨੂੰਨੀ ਕੰਮ ਹੈ।

ਸੌਮਿਆ ਸਰਕਾਰ ਦੇ ਨਾਲ ਉਸ ਦੇ ਪਿਤਾ ਕਿਸ਼ੋਰੀ ਮੋਹਨ ਸਰਕਾਰ ਖਿਲਾਫ ਵੀ ਸ਼ਿਕਾਇਤ ਦਰਜ ਹੋਈ ਹੈ। ਇਨ੍ਹਾਂ ਦੋਵਾਂ ਖਿਲਾਫ ਜੰਗਲਾਤ ਵਿਭਾਗ ਨੇ ਜੰਗਲੀ ਜੀਵ ਸੰਭਾਲ ਕਾਨੂੰਨ 6 ਦੇ ਤਹਿਤ ਕਾਰਵਾਈ ਕਰੇਗਾ। ਇਸ ਨੂੰ ਲੈ ਕੇ ਸੌਮਿਆ ਸਰਕਾਰ ਦੇ ਪਿਤਾ ਨੇ ਕਿਹਾ ਕਿ ਇਹ ਸਾਡੀ ਰਵਾਇਤ ਹੈ, ਜਿਸ ਨੂੰ ਅਸੀਂ ਨਿਭਾ ਰਹੇ ਹਾਂ ਪਰ ਇਸ ਸ਼ਿਕਾਇਤ ਕਾਰਨ ਸੌਮਿਆ ਸਰਕਾਰ ਦਾ ਕਰੀਅਰ ਖਰਾਬ ਹੋ ਸਕਦਾ ਹੈ।

ਉਹ ਮੌਜੂਦਾ ਸਮੇਂ ਵਿਚ ਬੰਗਲਾਦੇਸ਼ ਦੇ ਲਈ ਮਹੱਤਵਪੂਰਨ ਪਾਰੀਆਂ ਖੇਡ ਰਿਹਾ ਹੈ। ਉਸ ਨੇ ਪਹਿਲੇ ਟੀ-20 ਮੈਚ 62 ਦੌੜਾਂ ਦੀ ਸ਼ਾਨਦਾਰ ਪਾਰੀ ਵੀ ਖੇਡੀ ਸੀ। ਸੌਮਿਆ ਨੂੰ ਆਗਾਮੀ ਟੀ-20 ਵਰਲਡ ਕੱਪ ਦੇ ਲਈ ਟੀਮ ਵਿਚ ਚੁਣਨ ਦੀ ਉਮੀਦ ਹੈ। ਕਿਉਂਕਿ ਉਹ ਬੰਗਲਾਦੇਸ਼ ਦੀ ਬੱਲੇਬਾਜ਼ੀ ਨੂੰ ਸੰਤੁਲਨ ਦਿੰਦੇ ਹਨ ਪਰ ਉਸ ਦੇ ਇਕ ਕੰਮ ਕਾਰਨ ਟੀ-20 ਵਰਲਡ ਕੱਪ ਤੋਂ ਉਹ ਆਪਣੀ ਜਗ੍ਹਾ ਗੁਆ ਸਕਦੇ ਹਨ।

ਸੌਮਿਆ ਦੇ ਵਿਆਹ 'ਚ ਹੋਇਆ ਸੀ ਹੰਗਾਮਾ
ਦੱਸ ਦਈਏ ਕਿ ਸੌਮਿਆ ਲੰਬੇ ਸਮੇਂ ਤੋਂ ਪ੍ਰਿਅੰਤੀ ਦੇਬਨਾਥ ਪੂਜਾ ਨਾਲ ਰਿਲੇਸ਼ਨਸ਼ਿਪ ਵਿਚ ਸੀ ਅਤੇ ਬਾਅਦ ਵਿਚ ਦੋਵਾਂ ਨੇ ਘਰ ਦੀ ਰਜ਼ਾਮੰਦੀ ਨਾਲ ਵਿਆਹ ਕਰਵਾ ਲਿਆ ਸੀ। ਸੌਮਿਆ ਸਰਕਾਰ ਦੇ ਵਿਆਹ ਦੌਰਾਨ ਵਿਵਾਦ ਵੀ ਹੋਇਆ ਸੀ। ਉਸ ਦੇ ਵਿਆਹ ਵਿਚ 2 ਲੋਕਾਂ ਨੂੰ ਮੋਬਾਈਲ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਵੀ ਕੀਤਾ ਗਿਆ ਸੀ।