ਬੰਗਲਾਦੇਸ਼ ਨੇ ਦਮਨ ਐਂਡ ਦੀਵ ਨੂੰ 6-1 ਨਾਲ ਹਰਾਇਆ

09/17/2017 9:30:43 PM

ਨਵੀਂ ਦਿੱਲੀ— ਬੰਗਲਾਦੇਸ਼ ਦੇ ਸ਼ਾਹੀਨ ਸਕੂਲ ਨੇ ਸ਼ਫੀਕੁਲ ਇਸਲਾਮ, ਸ਼ੀਫਕਤ ਅਤੇ ਮੈਨੁਲ ਦੇ 2-2 ਗੋਲਾਂ ਦੀ ਬਦੌਲਤ 58ਵੇਂ ਸੁਬ੍ਰਤੋ ਕੱਪ ਕੌਮਾਂਤਰੀ ਫੁੱਟਬਾਲ ਟੂਰਨਾਮੈਂਟ 'ਚ ਅੰਡਰ-17 ਜੂਨੀਅਰ ਲੜਕਿਆਂ ਦੇ ਵਰਗ 'ਚ ਦਮਨ ਐਂਡ ਦੀਵ ਨੂੰ ਐਤਵਾਰ 6-1 ਨਾਲ ਹਰਾ ਦਿੱਤਾ। ਬੰਗਲਾਦੇਸ਼ ਦੇ ਲਈ ਸ਼ਫੀਕੁਲ ਇਸਲਾਮ ਨੇ 14ਵੇਂ ਮਿੰਟ ਅਤੇ 25ਵੇਂ, ਸ਼ਫੀਰਤ ਇਸਲਾਮ ਨੇ 28ਵੇਂ ਅਤੇ 38ਵੇਂ 'ਚ ਮੈਨੁਲ ਨੇ 53ਵੇਂ ਅਤੇ 60ਵੇਂ ਮਿੰਟ 'ਚ ਗੋਲ ਕੀਤੇ। ਦਮਨ ਐਂਡ ਦੀਪ ਦੇ ਲਈ ਜਿਤੇਸ਼ ਨੇ 45ਵੇਂ ਮਿੰਟ 'ਚ ਟੀਮ ਦਾ ਇਕ ਗੋਲ ਕੀਤਾ। ਹੋਰ ਮੁਕਾਬਲਿਆਂ 'ਚ ਮਣੀਪੁਰ ਦੀ ਅਫਰੋਸ ਹਾਇਰ ਸੈਕੰਡਰੀ ਸਕੂਲ ਨੇ ਨਵੀਂ ਦਿੱਲੀ ਦੀ ਏ.ਐੱਫ.ਐੱਫ.ਬੀ.ਐੱਸ. ਨੂੰ 6-0 ਨਾਲ, ਮਿਜ਼ੋਰਮ ਦੀ ਗ੍ਰਵਮੇਂਟ ਬਾਜ਼ਾਰ ਹਾਈ ਸਕੂਲ ਨੇ ਅਸਮ ਦੀ ਕੁਜੀਦਾਹ ਹਾਇਰ ਸੈਕੰਡਰੀ ਸਕੂਲ ਨੂੰ 2-0 ਅਤੇ ਨੇਪਾਲ ਦੇ ਸੈਨਿਕ ਅਵਾਸੀਏ ਸਕੂਲ ਨੇ ਗੁਜਰਾਤ ਦੇ ਹੀਰਾਮਣੀ ਹਾਇਰ ਸੈਕੰਡਰੀ ਸਕੂਲ ਨੂੰ 5-1 ਨਾਲ ਹਰਾਇਆ।