ਬੰਗਲਾਦੇਸ਼ ਕ੍ਰਿਕਟਰਸ ਦੇ ਪਰਿਵਾਰ ਨਹੀਂ ਭੇਜਣਾ ਚਾਹੁੰਦੇ ਆਪਣੇ ਬੇਟਿਆਂ ਨੂੰ ਪਾਕਿ

03/15/2020 11:35:24 PM

ਨਵੀਂ ਦਿੱਲੀ— ਪਾਕਿਸਤਾਨ 'ਚ ਚੱਲ ਰਹੀ ਪੀ. ਐੱਸ. ਐੱਲ. ਦੇ 5ਵੇਂ ਸੀਜ਼ਨ ਨੂੰ ਕੋਰੋਨਾ ਵਾਇਰਸ ਕਾਰਨ ਖਾਲੀ ਸਟੇਡੀਅਮਾਂ 'ਚ ਖੇਡਿਆ ਜਾ ਰਿਹਾ ਹੈ ਤੇ ਇਸ ਲਈ ਪੀ. ਐੱਸ. ਐੱਲ. ਨੂੰ 4 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ। ਪੀ. ਐੱਸ. ਐੱਲ. ਦੇ ਜ਼ਿਆਦਾਤਰ ਵਿਦੇਸ਼ੀ ਖਿਡਾਰੀ ਆਪਣੇ-ਆਪਣੇ ਦੇਸ਼ਾਂ ਵਲੋਂ ਜਾਰੀ ਐਡਵਾਈਜ਼ਰੀ ਤੋਂ ਬਾਅਦ ਵਿਦੇਸ਼ ਚੱਲ ਗਏ ਹਨ। ਇਸ ਚਿੰਤਾ ਕਾਰਨ ਬੀ. ਸੀ. ਬੀ. ਪ੍ਰਮੁੱਖ ਨਜਮੁਲ ਹਸਨ ਨੇ ਇਕ ਬਿਆਨ ਜਾਰੀ ਕੀਤਾ ਜਿਸ 'ਚ ਕਿਹਾ ਗਿਆ ਕਿ ਖਿਡਾਰੀਆਂ ਦੇ ਪਰਿਵਾਰ ਖਿਡਾਰੀਆਂ ਨੂੰ ਪਾਕਿਸਤਾਨ ਭੇਜਣ ਲਈ ਤਿਆਰ ਨਹੀਂ ਹਨ।


ਨਜਮੁਲ ਹਸਨ ਨੇ ਕਿਹਾ ਕਿ ਸਾਡੇ ਕ੍ਰਿਕਟਰਾਂ ਦੇ ਪਰਿਵਾਰ ਕੋਰੋਨਾ ਵਾਇਰਸ ਦੇ ਵਾਰੇ 'ਚ ਚਿੰਤਾ 'ਚ ਹਨ। ਉਹ ਇਸ ਡਰ ਦੇ ਵਿਚ ਆਪਣੇ ਬੇਟਿਆਂ ਨੂੰ ਕ੍ਰਿਕਟ ਖੇਡਣ ਦੇ ਲਈ ਭੇਜਣ ਨੂੰ ਤਿਆਰ ਨਹੀਂ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਹੁਣ ਪਾਕਿਸਤਾਨ ਦਾ ਦੌਰਾ ਕਰਨਾ ਸਾਡੇ ਲਈ ਔਖਾ ਹੈ। ਪਾਕਿਸਤਾਨ 'ਚ ਵੀ ਕੋਰੋਨਾ ਵਾਇਰਸ ਦਾ ਅਸਰ ਦਿਖ ਰਿਹਾ ਹੈ ਤੇ ਇਸ ਵਜ੍ਹਾ ਕਾਰਨ ਬੰਗਲਾਦੇਸ਼ ਦੇ ਕ੍ਰਿਕਟਰਸ ਦੇ ਪਰਿਵਾਰ ਆਪਣੇ ਬੇਟਿਆਂ ਨੂੰ ਮੈਚ ਖੇਡਣ ਦੇ ਲਈ ਨਹੀਂ ਭੇਜ ਰਹੇ ਹਨ।


ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਤੇ ਪਾਕਿਸਤਾਨ ਵਿਚਾਲੇ ਕਰਾਰ ਹੋਇਆ ਹੈ ਕਿ ਜਿਸ 'ਚ ਬੰਗਲਾਦੇਸ਼ ਦੀ ਟੀਮ ਨੂੰ ਪਾਕਿਸਤਾਨ 'ਚ ਸੀਰੀਜ਼ ਖੇਡਣੀ ਸੀ। ਇਹ ਸੀਰੀਜ਼ 2 ਪੜਾਵਾਂ 'ਚ ਹੋਣੀ ਸੀ। ਪਹਿਲੇ ਪੜਾਅ 'ਚ ਟੀ-20 ਤੇ ਟੈਸਟ ਮੈਚ ਖੇਡੇ ਗਏ ਹਨ ਜਦਕਿ ਦੂਜੇ ਪੜਾਅ ਦੀ ਸੀਰੀਜ਼ ਦੇ ਲਈ ਬੰਗਲਾਦੇਸ਼ ਦੀ ਟੀਮ ਨੂੰ ਮੈਚ ਖੇਡਣ ਲਈ ਪੀ. ਐੱਸ. ਐੱਲ. ਦੇ ਖਤਮ ਹੋਣ ਤੋਂ ਬਾਅਦ ਵਨ ਡੇ ਸੀਰੀਜ਼ ਖੇਡਣੀ ਸੀ।

Gurdeep Singh

This news is Content Editor Gurdeep Singh