ਸ਼ਾਕਿਬ ਦੀ ਟੀਮ ਇੰਡੀਆ ਨੂੁੰ ਚੁਣੌਤੀ, ਬੰਗਲਾਦੇਸ਼ 'ਚ ਹੈ ਉਸਨੂੰ ਹਰਾਉਣ ਦੀ ਸਮਰੱਥਾ

06/25/2019 6:12:00 PM

ਸਾਊਥੰਪਟਨ— ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ ਦਾ ਮੰਨਣਾ ਹੈ ਕਿ ਬੰਗਲਾਦੇਸ਼ ਵਿਚ ਭਾਰਤ ਨੂੰ ਹਰਾਉਣ ਦੀ ਸਮਰੱਥਾ ਹੈ ਪਰ ਉਸ ਨੂੰ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਟੀਮ ਨੂੰ ਹਰਾਉਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਸ਼ਾਕਿਬ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ  ਅਰਧ ਸੈਂਕੜਾ ਲਾਇਆ ਅਤੇ 5 ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ। ਹੁਣ ਉਸ ਨੂੰ ਭਾਰਤ (2 ਜੁਲਾਈ) ਅਤੇ ਪਾਕਿਸਤਾਨ (5 ਜੁਲਾਈ) ਨੂੰ ਹਰਾਉਣਾ ਪਵੇਗਾ ਤਾਂ ਕਿ ਉਹ ਸੈਮੀਫਾਈਨਲ ਵਿਚ ਪਹੁੰਚ ਸਕੇ।

ਸ਼ਾਕਿਬ ਨੇ ਕਿਹਾ, ''ਭਾਰਤ ਚੋਟੀ ਦੀ ਟੀਮ ਹੈ ਅਤੇ ਉਸ ਕੋਲ ਵਿਸ਼ਵ ਪੱਧਰੀ ਖਿਡਾਰੀ ਹਨ, ਜਿਹੜੇ ਆਪਣੇ ਦਮ 'ਤੇ ਮੈਚ ਜਿੱਤ ਸਕਦੇ ਹਨ ਪਰ ਮੇਰਾ ਮੰਨਣਾ ਹੈ ਕਿ ਅਸੀਂ ਉਸ ਨੂੰ ਹਰਾ ਸਕਦੇ ਹਾਂ।''