ਬੰਗਲਾਦੇਸ਼ ਨੇ ਪਹਿਲੇ ਵਨ ਡੇ ''ਚ ਜ਼ਿੰਬਾਬਵੇ ਨੂੰ 169 ਦੌੜਾਂ ਨਾਲ ਹਰਾਇਆ

03/01/2020 10:37:01 PM

ਸਿਲਹਟ (ਬੰਗਲਾਦੇਸ਼)— ਬੰਗਲਾਦੇਸ਼ ਨੇ ਐਤਵਾਰ ਨੂੰ ਇੱਥੇ ਪਹਿਲੇ ਵਨ ਡੇ ਅੰਤਰਰਾਸ਼ਟਰੀ ਮੁਕਾਬਲੇ 'ਚ ਜ਼ਿੰਬਾਬਵੇ ਨੂੰ 169 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਲਿਟਨ ਦਾਸ ਨੇ 105 ਗੇਂਦਾਂ 'ਚ 13 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 126 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਬੰਗਲਾਦੇਸ਼ ਨੇ 6 ਵਿਕਟਾਂ 'ਤੇ 321 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੰਗਲਾਦੇਸ਼ ਨੇ ਮੁਹੰਮਦ ਸੈਫੂਦੀਨ ਦੇ ਤਿੰਨ ਝਟਕਿਆਂ ਨਾਲ ਜ਼ਿੰਬਾਬਵੇ ਨੂੰ 39.1 ਓਵਰ 'ਚ 152 ਦੌੜਾਂ 'ਤੇ ਢੇਰ ਕਰ ਦਿੱਤਾ। ਸੈਫੂਦੀਨ ਨੇ 22 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਕਪਤਾਨ ਮਸ਼ਰਫੀ ਮੁਰਤਜਾ ਤੇ ਸਪਿਨਰ ਮੇਹਦੀ ਹਸਨ ਨੇ 2 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਬੰਗਲਾਦੇਸ਼ ਨੇ ਦੌੜਾਂ ਦੇ ਲਿਹਾਜ ਨਾਲ ਵਨ ਡੇ 'ਚ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਸੀਰੀਜ਼ ਦਾ ਦੂਜਾ ਵਨ ਡੇ ਮੈਚ ਇਸੇ ਸਟੇਡੀਅਮ 'ਚ ਮੰਗਲਵਾਰ ਨੂੰ ਖੇਡਿਆ ਜਾਵੇਗਾ।

Gurdeep Singh

This news is Content Editor Gurdeep Singh