ਬੰਗਲਾਦੇਸ਼ ਨੇ ਵਿੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

05/08/2019 5:01:06 AM

ਡਬਲਿਨ— ਬੰਗਲਾਦੇਸ਼ ਤੇ ਵੈਸਟਇੰਡੀਜ਼ ਵਿਚਾਲੇ ਤਿਕੋਣੀ ਸੀਰੀਜ਼ ਦਾ ਦੂਜਾ ਮੈਚ ਡਬਲਿਨ 'ਚ ਖੇਡਿਆ ਗਿਆ। ਜਿਸ 'ਚ ਵਿੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿੰਡੀਜ਼ ਟੀਮ ਨੇ ਬੰਗਲਾਦੇਸ਼ ਨੂੰ 262 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਇਹ 8 ਵਿਕਟਾਂ ਨਾਲ ਜਿੱਤ ਲਿਆ। ਤਿਕੋਣੀ ਸੀਰੀਜ਼ ਦਾ ਅਗਲਾ ਮੈਚ ਆਇਰਲੈਂਡ ਤੇ ਬੰਗਲਾਦੇਸ਼ ਵਿਚਾਲੇ 9 ਮਈ ਨੂੰ ਡਬਲਿਨ 'ਚ ਖੇਡਿਆ ਜਾਵੇਗਾ।


ਵੈਸਟਇੰਡੀਜ਼ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸ਼ਾਈ ਹੋਪ ਸੈਂਕੜਾ ਲਗਾਉਂਦੇ ਹੋਏ 109 ਦੌੜਾਂ ਦਾ ਯੋਗਦਾਨ ਦਿੱਤਾ, ਜਿਸ 'ਚ 11 ਚੌਕੇ 1 ਛੱਕਾ ਸ਼ਾਮਲ ਹੈ। ਬੰਗਲਾਦੇਸ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਮਸ਼ਰਫ ਮੁਰਤਜ਼ਾ ਨੇ 3 ਵਿਕਟਾਂ ਤੇ ਮੁਹੰਮਦ ਸੈਫੂਦੀਨ ਨੇ 2 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਟੀਮ ਵਲੋਂ ਤਮੀਮ ਇਕਬਾਲ ਨੇ 80, ਸੋਮਿਆ ਸਰਕਾਰ ਨੇ 73 ਸ਼ਾਕਿਬ ਅਲ ਹਸਨ ਨੇ ਜੇਤੂ 61 ਦੌੜਾਂ ਬਣਾਈਆਂ। ਵੈਸਟਇੰਡੀਜ਼ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਰੋਸਟਨ ਚੇਜ਼ ਨੇ 1 ਵਿਕਟ ਹਾਸਲ ਕੀਤੀ।

Gurdeep Singh

This news is Content Editor Gurdeep Singh