ਬੰਗਲਾਦੇਸ਼ ਨੂੰ ਲੱਗਾ ਝਟਕਾ, ਭਾਰਤ ਦੌਰੇ ਤੋਂ ਹੱਟਿਆ ਇਹ ਸਟਾਰ ਖਿਡਾਰੀ

10/26/2019 5:46:33 PM

ਸਪੋਰਟਸ ਡੈਸਕ— ਬੰਗਲਾਦੇਸ਼ ਦੇ ਸੀਨੀਅਰ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਬੱਚੇ ਦੇ ਜਨਮ ਲਈ ਪਤਨੀ ਦੇ ਨਾਲ ਰਹਿਣ ਦੇ ਕਾਰਨ ਭਾਰਤ ਦੇ ਅਗਲੀ ਦੌਰੇ ਤੋਂ ਹੱਟਣ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਤਿੰਨ ਨਵੰਬਰ ਤੋਂ ਦਿੱਲੀ 'ਚ ਸ਼ੁਰੂ ਹੋਣ ਵਾਲੀ ਤਿੰਨ ਟੀ20 ਅੰਤਰਰਾਸ਼ਟਰੀ ਸੀਰੀਜ਼ ਲਈ ਇਕਬਾਲ ਦੀ ਜਗ੍ਹਾ ਖੱਬੇ ਹੱਥ ਦੇ ਇਮਰੁਲ ਕਾਇਸ ਨੂੰ ਸ਼ਾਮਲ ਕੀਤਾ। ਬੰਗਲਾਦੇਸ਼ ਨੂੰ ਇਸ ਦੌਰੇ 'ਤੇ ਦੋ ਟੈਸਟ ਮੈਚ ਵੀ ਖੇਡਣੇ ਹਨ ਜੋ ਇੰਦੌਰ 'ਚ 14 ਤੋਂ 18 ਨਵੰਬਰ ਅਤੇ ਕੋਲਕਾਤਾ 'ਚ 22 ਤੋਂ 26 ਨਵੰਬਰ ਤਕ ਹੋਣਗੇ।

ਪਸਲੀ ਦੀ ਸੱਟ ਤੋਂ ਵੀ ਜੂਝ ਰਹੇ ਹਨ ਤਮੀਮ
ਈ. ਐੱਸ. ਪੀ. ਐੱਨ ਕ੍ਰਿਕਇੰਫੋ ਮੁਤਾਬਕ, 'ਤਮੀਮ ਪਸਲੀ ਦੀ ਸੱਟ ਤੋਂ ਵੀ ਉਬਰ ਰਹੇ ਹਨ, ਉਨ੍ਹਾਂ ਨੂੰ ਟੀ20 ਅੰਤਰਰਾਸ਼ਟਰੀ ਮੈਚਾਂ ਦੀ ਟੀਮ 'ਚ ਵੀ ਸ਼ਾਮਿਲ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਬੀ. ਸੀ. ਬੀ. ਨੂੰ ਸੂਸੁਚਿਤसਕੀਤਾ ਸੀ ਕਿ ਉਹ ਪਤਨੀ ਨਾਲ ਰਹਿਣ ਲਈ ਕੋਲਕਾਤਾ 'ਚ 22 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਤੋਂ ਵੀ ਬਾਹਰ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੇ ਬੱਚੇ ਦੇ ਜਨਮ ਤਕ ਪਤਨੀ ਨਾਲ ਰਹਿਣ ਦਾ ਫੈਸਲਾ ਕੀਤਾ। '

ਬੰਗਲਾਦੇਸ਼ ਟੀ20 ਅੰਤਰਰਾਸ਼ਟਰੀ ਟੀਮ ਇਸ ਪ੍ਰਕਾਰ ਹੈ :
ਸ਼ਾਕਿਬ ਅਲ ਹਸਨ (ਕਪਤਾਨ), ਲਿਟਨ ਦਾਸ, ਇਮਰੂਲ ਕਾਏਸ, ਸੌਮਿਆ ਸਰਕਾਰ, ਮੁਹੰਮਦ ਨਈਮ, ਮੁਸ਼ਫਿਕੁਰ ਰਹੀਮ, ਮਹਿਮੂਦੱਲਾਹ, ਅਫੀਫ ਹੁਸੈਨ, ਮੋਸਾਦੇਕ ਹੁਸੈਨ, ਅਮੀਨੁਲ ਇਸਲਾਮ, ਅਰਾਫਾਤ ਸੰਨੀ,  ਅਲ ਅਮੀਨ ਹੁਸੈਨ, ਮੁਸਤਫਿਜੁਰ ਰਹਿਮਾਨ, ਸ਼ਫੀਉਲ ਇਸਲਾਮ।