ਬੰਗਲਾਦੇਸ਼ ਦਾ ਸਨਸਨੀਖੇਜ ਪ੍ਰਦਰਸ਼ਨ, ਵਨ ਡੇ ਰੈਕਿੰਗ ''ਚ ਛੇ ਨੰਬਰ ''ਤੇ

05/25/2017 11:28:34 PM

ਡਬਲਿਨ— ਬੰਗਲਾਦੇਸ਼ ਨੇ ਸਨਸਨੀਖੇਜ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਦੀ ਮਜਬੂਤ ਟੀਮ ਨੂੰ ਤ੍ਰਿਕੋਣੀ ਸੀਰੀਜ਼ 'ਚ ਪੰਜ ਵਿਕਟਾਂ ਨਾਲ ਹਰਾ ਕੇ ਇਕ ਜੂਨ ਤੋਂ ਸ਼ੁਰੂ ਹੋਣ ਵਾਲੀ ਆਈ.ਸੀ.ਸੀ. ਚੈਂਪੀਅਨਜ਼ ਟਰਾਫੀ ਲਈ ਆਪਣਾ ਮਨੋਬਲ ਮਜਬੂਤ ਕਰ ਲਿਆ ਹੈ। ਬੰਗਲਾਦੇਸ਼ ਨੇ ਇਸ ਜਿੱਤ ਨਾਲ ਆਈ.ਸੀ.ਸੀ ਵਨ ਡੇ ਰੈਕਿੰਗ 'ਚ 6ਵਾਂ ਸਥਾਨ ਵੀ ਹਾਸਲ ਕਰ ਲਿਆ ਹੈ। ਬੰਗਲਾਦੇਸ਼ ਦੀ ਵਿਦੇਸ਼ੀ ਜਮੀਨ 'ਤੇ ਨਿਊਜ਼ੀਲੈਂਡ ਖਿਲਾਫ ਇਹ ਪਹਿਲੀ ਜਿੱਤ ਹੈ।
ਬੰਗਲਾਦੇਸ਼ ਨੇ ਚੈਪੀਅਨਜ਼ ਟਰਾਫੀ 'ਚ ਪਹਿਲੇ ਮੁਕਾਬਲਾ ਮੇਜਬਾਨ ਇੰੰਗਲੈਂਡ ਨਾਲ 1 ਜੂਨ ਨੂੰ ਖੇਡਣਾ ਹੈ। ਨਿਊਜ਼ੀਲੈਂਡ ਟੀਮ ਨੇ 50 ਓਵਰ 'ਚ ਅੱਠ ਵਿਕਟਾਂ 'ਤੇ 270 ਦੌੜਾਂ ਦਾ ਮਜਬੂਤ ਦੌੜਾਂ ਬਣਾਈਆਂ। ਕਪਤਾਨ ਟਾਮ ਲਾਥਮ ਨੇ 84, ਨੀਲ ਬਰੁਮ ਨੇ 63 ਅਤੇ ਰਾਸ ਟੇਲਰ ਨੇ ਨਾਬਾਦ 60 ਦੌੜਾਂ ਬਣਾਈਆਂ। ਮਸ਼ਰਫੇ ਮੁਰਤਜਾ, ਨਾਸਿਰ ਹੁਸੈਨ ਅਤੇ ਸ਼ਾਕਿਬ ਅਲ ਹਸਨ ਨੇ 2-2 ਵਿਕਟਾਂ ਹਾਸਲ ਕੀਤੀਆਂ।
ਬੰਗਲਾਦੇਸ਼ ਨੇ 48.2 ਓਵਰਾਂ 'ਚ ਪੰਜ ਵਿਕਟਾਂ 'ਤੇ 271 ਦੌੜਾਂ ਬਣਾ ਕੇ ਮੈਚ 'ਚ ਜਿੱਤ ਹਾਸਲ ਕਰ ਲਈ। ਓਪਨਰ ਇਕਬਾਲ ਨੇ 65, ਸ਼ਬੀਰ ਰਹਮਾਨ ਨੇ 65, ਮੁਸ਼ਫਿਕਰ ਹਰੀਮ ਨੇ 45 ਅਥੇ ਮਹਮੂਦੁਲਲਾਹ ਨੇ ਨਾਬਾਦ 46 ਦੌੜਾਂ ਬਣਾਈਆਂ। ਜਿਤਨ ਪਟੇਲ ਨੇ 55 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਨਿਊਜ਼ੀਲੈਂਡ ਨੇ ਇਹ ਮੈਚ ਹਾਰ ਜਾਣ ਤੋਂ ਬਾਅਦ ਤ੍ਰਿਕੋਣ ਸੀਰੀਜ਼ ਜਿੱਤ ਲਈ। ੰਮੁਸ਼ਫਿਕੁਰ ਰਹੀਮ ਨੂੰ 'ਮੈਨ ਆਫ ਦ ਮੈਚ' ਅਤੇ ਟਾਮ ਲਾਥਨ ਨੂੰ ਮੈਨ ਆਫ ਦ ਸੀਰੀਜ਼ ਰਿਹੈ। ਚੈਂਪੀਅਨਜ਼ ਟਰਾਫੀ 'ਚ ਨਿਊਜ਼ੀਲੈਂਡ ਦਾ ਪਹਿਲਾਂ ਮੁਕਾਬਲਾ 2 ਜੂਨ ਨੂੰ ਆਸਟਰੇਲੀਆ ਨਾਲ ਹੋਵੇਗਾ।