ਬੰਗਲੌਰ ਨੇ ਗੁਜਰਾਤ ਨੂੰ 21 ਦੌੜਾਂ ਨਾਲ ਹਰਾਇਆ

04/18/2017 11:43:54 PM

ਰਾਜਕੋਟ— ਟੀ-20 ਲੀਗ ਦਾ ਮੈਚ ਮੰਗਲਵਾਰ ਨੂੰ ਬੰਗਲੌਰ ਅਤੇ ਗੁਜਰਾਤ ਵਿਚਾਲੇ ਖੇਡਿਆ ਗਿਆ। ਜਿਸ ''ਚ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ ਬੰਗਲੌਰ ਟੀਮ ਨੇ ਗੁਜਰਾਤ ਨੂੰ 21 ਦੌੜਾਂ ਨਾਲ ਹਰਾ ਕੇ ਜਿੱਤ ਆਪਣੇ ਨਾਂ ਕਰ ਲਈ ਹੈ। ਬੰਗਲੌਰ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੂੰ 214 ਦੌੜਾਂ ਦਾ ਟੀਚਾ ਦਿੱਤਾ। ਬੰਗਲੌਰ ਟੀਮ ਵਲੋਂ ਕ੍ਰਿਸ ਗੇਲ ਨੇ ਬਿਹਤਰੀਨ ਬੱਲੇਬਾਜ਼ੀ ਕਰਦੇ ਹੋਏ 38 ਗੇਂਦਾਂ ''ਤੇ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਵਿਰਾਟ ਕੋਹਲੀ ਨੇ 50 ਗੇਂਦਾਂ ''ਤੇ 64 ਦੌੜਾਂ ਦੀ ਪਾਰੀ ਖੇਡਦੇ ਹੋਏ ਅਰਧ ਸੈਂਕੜਾ ਲਗਾਇਆ। ਇਸ ਨਾਲ ਹੀ ਤਰਵਿਸ਼ ਹੇਡ ਨੇ ਨਾਬਾਦ 16 ਗੇਂਦਾਂ ''ਤੇ 30 ਦੌੜਾਂ ਅਤੇ ਕੇਦਾਰ ਯਾਦਵ ਨੇ 16 ਗੇਂਦਾਂ ''ਤੇ 38 ਦੌੜਾਂ ਦਾ ਯੋਗਦਾਨ ਦਿੱਤਾ।