ਪੋਲੈਂਡ ਦੇ ਪਹਿਲਵਾਨ ਨੂੰ ਹਰਾ ਕੇ ਬਜਰੰਗ ਦੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਜੇਤੂ ਸ਼ੁਰੂਆਤ

09/19/2019 4:11:10 PM

ਜਲੰਧਰ- ਭਾਰਤੀ ਸਟਾਰ ਪਹਿਲਵਾਨ ਬਰਜੰਗ ਪੁਨੀਆ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਜਿੱਤ ਦੇ ਆਗਾਜ਼ ਕੀਤਾ ਹੈ। 63 ਕਿੱਲੋਗ੍ਰਾਮ ਭਾਰ ਵਰਗ ਦੇ ਪਹਿਲੇ ਰਾਊਂਡ 'ਚ ਬਜਰੰਗ ਨੇ ਪੋਲੈਂਡ ਦੇ ਹਿਲਵਾਨ ਕਰਿਜਸਿਟੋਫ ਬੀਨਕੋਵਸਕੀ ਨੂੰ 9-2 ਦੇ ਫਰਕ ਨਾਲ ਹਾਰ ਦਿੱਤੀ। ਹਾਲ ਹੀ 'ਚ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਨਾਲ ਸਨਮਾਨਤ ਬਜਰੰਗ ਨੇ ਵਰਲਡ ਚੈਂਪੀਅਨਸ਼ਿਪ 'ਚ ਜੇਤੂ ਸ਼ੁਰੂਆਤ ਕਰ ਭਾਰਤ ਦੀ ਤਮਗਿਆਂ ਦੀਆਂ ਉਮੀਦਾਂ 'ਚ ਵਾਧਾ ਕੀਤਾ ਹੈ। ਪਿੱਛਲੀ ਵਾਰ ਫਾਈਨਲ 'ਚ ਪੁੱਜੇ ਬਜਰੰਗ ਨੂੰ ਚਾਂਦੀ ਤਮਗੇ ਨਾਲ ਹੀ ਸਬਰ ਕਰਨਾ ਪਿਆ ਸੀ। ਬਜਰੰਗ ਨੇ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਆਪਣੇ ਪਹਿਲੇ ਮੁਕਾਬਲੇ 'ਚ ਪੋਲੈਂਡ ਦੇ ਪਹਿਲਵਾਨ ਨੂੰ ਲਗਭਗ ਇਕ ਤਰਫਾ ਮੁਕਾਬਲੇ 'ਚ ਬੀਨਕੋਵਸਕੀ ਨੂੰ ਹਾਰ ਦਿੱਤੀ।
2020 ਟੋਕੀਓ ਓਲੰਪਿਕ 'ਚ ਤਮਗਾ ਜਿੱਤਣ ਦੇ ਦਾਅਵੇਦਾਰ ਬਜਰੰਗ ਨੇ ਪੋਲੈਂਡ ਦੇ ਪਹਿਲਵਾਨ ਖਿਲਾਫ ਜ਼ਬਰਦਸਤ ਸ਼ੁਰੂਆਤ ਕੀਤੀ। ਬਜਰੰਗ ਪਹਿਲੇ ਰਾਊਂਡ 'ਚ ਬੀਨਕੋਵਸਕੀ 'ਤੇ ਪੂਰੀ ਤਰ੍ਹਾਂ ਨਾਲ ਹਾਵੀ ਹੋ ਕੇ ਖੇਡੇ। ਇਸ ਰਾਊਂਡ 'ਚ ਪੰਜ ਅੰਕ ਹਾਸਲ ਕਰਦੇ ਹੋਏ ਭਾਰਤੀ ਸਟਾਰ ਨੇ ਸਕੋਰ ਨੂੰ 5-0 ਕਰ ਦਿੱਤਾ। ਇਸ ਤੋਂ ਬਾਅਦ ਦੂਜੇ ਰਾਊਂਡ ਦੀ ਸ਼ੁਰੂਆਤ ਵੀ ਉਨ੍ਹਾਂ ਨੇ ਦਮਦਾਰ ਅੰਦਾਜ਼ 'ਚ ਕੀਤੀ। ਲਗਾਤਾਰ ਅੰਕ ਹਾਸਲ ਕਰਦੇ ਹੋਏ ਅੰਕਾਂ ਦੇ ਫਰਕ ਨੂੰ ਬਜਰੰਗ ਨੇ 9-2 ਕਰਦੇ ਹੋਏ ਮੈਚ ਆਪਣੇ ਨਾਂ ਕਰ ਲਿਆ।