ਵਿਸ਼ਵ ਚੈਂਪੀਅਨਸ਼ਿਪ ’ਚ ਸਾਰਿਆਂ ਦੀਆਂ ਨਜ਼ਰਾਂ ਬਜਰੰਗ ਅਤੇ ਵਿਨੇਸ਼ ਦੇ ਪ੍ਰਦਰਸ਼ਨ ’ਤੇ

09/13/2019 1:04:22 PM

ਨੂਰ-ਸੁਲਤਾਨ— ਭਾਰਤ ਦੇ ਚੋਟੀ ਦੇ ਪਹਿਲਵਾਨਾਂ ਲਈ ਇੱਥੇ ਸ਼ਨੀਵਾਰ ਤੋਂ ਸ਼ੁਰੂ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ ’ਚ ਅਸਲੀ ਪ੍ਰੀਖਿਆ ਹੋਵੇਗੀ ਕਿਉਂਕਿ ਇਸ ’ਚ ਉਹ ਵਕਾਰ ਲਈ ਨਹੀਂ ਸਗੋਂ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਦੀ ਵੀ ਉਮੀਦ ਲਗਾਏ ਹੋਣਗੇ। ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਟ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਜਦਕਿ ਦਿਵਿਆ ਕਾਕਰਾਨ ਵੀ ਕੁਝ ਚੰਗੇ ਨਤੀਜਿਆਂ ਨਾਲ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ। ਬਜਰੰਗ ਨੇ ਇਸ ਸੈਸ਼ਨ ਦੀਆਂ ਸਾਰੀਆਂ ਚਾਰਾਂ ਪ੍ਰਤੀਯੋਗਿਤਾਵਾਂ-ਡੈਨ ਕੋਲੋਵ, ਏਸ਼ੀਆਈ ਚੈਂਪੀਅਨਸ਼ਿਪ ਅਲੀ ਅਲੀਵ ਅਤੇ ਯਾਸਰ ਡੋਗੂ ’ਚ ਜਿੱਤ ਦਰਜ ਕੀਤੀ। 

ਉਹ ਵਿਸ਼ਵ ਚੈਂਪੀਅਨਸ਼ਿਪ ਦੇ 65 ਕਿਲੋਗ੍ਰਾਮ ਵਰਗ ’ਚ ਦੁਨੀਆ ਦੇ ਨੰਬਰ ਇਕ ਅਤੇ ਚੋਟੀ ਦਾ ਦਰਜਾ ਪ੍ਰਾਪਤ ਪਹਿਲਵਾਨ ਦੇ ਤੌਰ ’ਤੇ ਮੈਟ ’ਚ ਉਤਰਨਗੇ। ਵਿਨੇਸ਼ ਨੇ ਨਵੇਂ ਵਜ਼ਨ ਵਰਗ ’ਚ ਸੈਸ਼ਨ ਦੀ ਸ਼ੁਰੂਆਤ ਕੀਤੀ ਜਿਸ ’ਚ ਉਨ੍ਹਾਂ ਨੇ 50 ਤੋਂ 53 ਕਿਲੋਗ੍ਰਾਮ ’ਚ ਖੇਡਣ ਦਾ ਫੈਸਲਾ ਕੀਤਾ। ਹਾਲਾਂਕਿ ਉਨ੍ਹਾਂ ਨੇ ਇਸ ਨਵੇਂ ਵਜ਼ਨ ਵਰਗ ’ਚ ਤਾਲਮੇਲ ਬਿਠਾਉਣ ਲਈ ਕੁਝ ਸਮਾਂ ਲਿਆ ਪਰ ਫਿਰ ਵੀ ਉਹ ਪੰਜ ਫਾਈਨਲ ਤਕ ਪਹੁੰਚੇ ਜਿਸ ’ਚ ਉਨ੍ਹਾਂ ਨੇ ਤਿੰੰਨ ਸੋਨ ਤਮਗੇ- ਯਾਸਰ ਡੋਕੂ, ਸਪੇਨ ’ਚ ਗ੍ਰਾਂ ਪ੍ਰੀ. ਅਤੇ ਪੋਲੈਂਡ ਓਪਨ ਜਿੱਤੇ। ਵਿਨੇਸ਼ ਲਈ ਹੁਨਰ ਸਬੰਧੀ ਕੋਈ ਮੁੱਦਾ ਨਹੀਂ ਹੈ ਪਰ ਮਜ਼ਬੂਤ ਮੁਕਾਬਲੇਬਾਜ਼ ਨੂੰ 6 ਮਿੰਟ ਤਕ ਫੜੇ ਰਖਣਾ ਇਕ ਵੱਡੀ ਚੁਣੌਤੀ ਹੈ ਜਿਸ ’ਚ ਉਸ ਨੇ ਹਾਲ ਹੀ ’ਚ ਇਹ ਗੱਲ ਸਵੀਕਾਰ ਕੀਤੀ ਹੈ। 

Tarsem Singh

This news is Content Editor Tarsem Singh