CWG 2018 : ਬਜਰੰਗ ਨੇ ਭਾਰਤ ਨੂੰ 65 ਕਿਲੋਗ੍ਰਾਮ ''ਚ ਦਿਵਾਇਆ ਸੋਨ ਤਮਗਾ

04/14/2018 11:41:41 AM

ਗੋਲਡ ਕੋਸਟ (ਬਿਊਰੋ)— ਭਾਰਤ ਦੇ ਬਜਰੰਗ ਪੂਨੀਆ ਨੇ ਰਾਸ਼ਟਰਮੰਡਲ ਖੇਡਾਂ 2018 'ਚ ਕੁਸ਼ਤੀ ਦੇ ਆਪਣੇ 65 ਕਿਲੋਗ੍ਰਾਮ ਫ੍ਰੀ ਸਟਾਈਲ ਵਰਗ 'ਚ ਸ਼ੁੱਕਰਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਦੇ ਹੋਏ ਸੋਨ ਤਮਗਾ ਜਿੱਤਿਆ ਹੈ। ਇਹ ਬਜਰੰਗ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲਾ ਸੋਨ ਤਮਗਾ ਹੈ । ਬਜਰੰਗ ਨੇ ਵੇਲਸ ਦੇ ਕੇਨ ਚਾਰਿਗ ਨੂੰ ਕਾਫ਼ੀ ਆਸਾਨੀ ਨਾਲ 10-0 ਨਾਲ ਹਰਾਕੇ ਇਕਤਰਫਾ ਜਿੱਤ ਆਪਣੇ ਨਾਂ ਕੀਤੀ । 

ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਭਾਰਤੀ ਪਹਿਲਵਾਨ ਨੇ ਦਿਨ ਦੇ ਆਪਣੇ ਸਾਰੇ ਮੁਕਾਬਲੇ ਤਕਨੀਕੀ ਸ਼੍ਰੇਸ਼ਠਤਾ ਦੇ ਆਧਾਰ 'ਤੇ ਜਿੱਤੇ । ਭਾਰਤੀ ਪਹਿਲਵਾਨ ਨੇ ਮੈਟ ਉੱਤੇ ਆਉਂਦੇ ਹੀ ਸਵਾ ਮਿੰਟ ਦੇ ਅੰਦਰ ਆਪਣਾ ਸੋਨ ਤਮਗਾ ਮੁਕਾਬਲਾ ਜਿੱਤ ਲਿਆ ।  ਉਨ੍ਹਾਂ ਨੇ ਵੇਲਸ ਦੇ ਖਿਡਾਰੀ ਨੂੰ ਇੱਕ ਵੀ ਅੰਕ ਨਹੀਂ ਲੈਣ ਦਿੱਤਾ ਅਤੇ ਸ਼ੁਰੂਆਤ ਵਿੱਚ ਹੀ 2-0 ਦੀ ਬੜ੍ਹਤ ਬਣਾਈ ਅਤੇ ਫਿਰ ਉਨ੍ਹਾਂ ਨੂੰ ਫਲਿਪ ਕਰਦੇ ਹੋਏ ਲਗਾਤਾਰ ਦੋ ਦੋ ਅੰਕ ਪ੍ਰਾਪਤ ਜਦੋਂਕਿ ਵਿਰੋਧੀ ਖਿਡਾਰੀ ਇੱਕ ਵਾਰ ਵੀ ਬਜਰੰਗ ਨੂੰ ਕੰਟਰੋਲ ਨਹੀਂ ਕਰ ਸਕੇ ।  

ਬਜਰੰਗ ਨੇ 6-0 ਅਤੇ 8-0 ਦੇ ਬਾਅਦ ਫਿਰ ਤੋਂ ਚਾਰਿਗ ਨੂੰ ਹਰਾਉਂਦੇ ਹੋਏ ਦੋ ਅੰਕ ਲਏ ਅਤੇ 10 -0 ਨਾਲ ਆਪਣਾ ਮੈਚ ਜਿੱਤ ਲਿਆ । ਭਾਰਤ ਦੀ ਤਮਗਾ ਉਮੀਦ ਬਜਰੰਗ ਨੇ ਇਸਤੋਂ ਪਹਿਲਾਂ ਦਿਨ ਦੇ ਹੋਰ ਮੁਕਾਬਲਿਆਂ ਵਿੱਚ ਸੈਮੀਫਾਈਨਲ ਵਿੱਚ ਕੈਨੇਡਾ ਦੇ ਵਿੰਸੇਟ ਡੀ ਮਾਰਿੰਸ ਨੂੰ 10-0 ਨਾਲ ਅਤੇ ਕੁਆਰਟਰਫਾਈਨਲ ਵਿੱਚ ਨਾਈਜੀਰੀਆ ਦੇ ਅਮਾਸ ਡੈਨੀਅਲ ਨੂੰ ਵੀ 10-0 ਨਾਲ ਹਰਾਇਆ ਸੀ ।