ਸਿੰਧੂ ਅਤੇ ਪ੍ਰਣਯ ਨੇ ਹਾਂਗਕਾਂਗ ਓਪਨ ਦੇ ਦੂਜੇ ਦੌਰ 'ਚ ਬਣਾਈ ਜਗ੍ਹਾ

11/13/2019 5:56:07 PM

ਸਪੋਰਸਟ ਡੈਸਕ— ਵਰਲਡ ਚੈਂਪੀਅਨ ਪੀ. ਵੀ. ਸਿੰਧੂ ਅਤੇ ਪੁਰਸ਼ ਵਰਗ 'ਚ ਸਟਾਰ ਸ਼ਟਲਰ ਐੱਚ. ਐੱਸ. ਪ੍ਰਣਯ ਨੇ ਹਾਂਗਕਾਂਗ ਓਪਨ ਬੈਡਮਿੰਟਨ ਚੈਂਪੀਅਨਸ਼ਿਪ 'ਚ ਜਿੱਤ ਨਾਲ ਆਪਣੇ ਅਭਿਆਨ ਦਾ ਆਗਾਜ਼ ਕੀਤਾ। ਪਿਛਲੇ ਕੁਝ ਟੂਰਨਾਮੈਂਟਾਂ 'ਚ ਪਹਿਲਾਂ ਦੌਰ ਤੋਂ ਬਾਹਰ ਹੋਈ ਸਿੰਧੂ ਨੇ 36 ਮਿੰਟਾਂ ਦੇ ਅੰਦਰ ਦੁਨੀਆ ਦੀ 19ਵੇਂ ਨੰਬਰ ਦੀ ਖਿਡਾਰੀ ਕੋਰੀਆ ਦੀ ਕਿਮ ਗਾ ਰੱਸੀ ਨੂੰ 21-15, 21-16 ਨਾਲ ਹਰਾ ਦਿੱਤਾ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਦਾ ਸਾਹਮਣਾ ਹੁਣ ਥਾਈਲੈਂਡ ਦੀ ਬੁਸਾਨਨ ਨਾਲ ਹੋਵੇਗਾ।

ਦੁਨੀਆ ਦੀ ਛੇਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ 8-4 ਦੀ ਬੜ੍ਹਤ ਬਣਾਈ ਪਰ ਕਿਮ ਵਾਪਸੀ ਕਰਦੇ ਹੋਏ ਬ੍ਰੇਕ ਤੱਕ 11-10 ਤੋਂ ਅੱਗੇ ਹੋ ਗਈ। ਭਾਰਤੀ ਖਿਡਾਰਨ ਨੇ ਇਸ ਤੋਂ ਬਾਅਦ 13-13 ਦੇ ਸਕੋਰ 'ਤੇ ਲਗਾਤਾਰ ਛੇ ਅੰਕ ਹਾਸਲ ਕੀਤੇ ਅਤੇ ਫਿਰ ਆਸਾਨੀ ਨਾਲ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ 'ਚ ਵੀ ਸਿੰਧੂ ਨੇ 5-5 ਦੇ ਸਕੋਰ 'ਤੇ ਲਗਾਤਾਰ ਸੱਤ ਅੰਕਾਂ ਨਾਲ 12-5 ਦੀ ਬੜ੍ਹਤ ਬਣਾ ਲਈ ਜਿਸ ਤੋਂ ਬਾਅਦ ਉਸ ਨੂੰ ਗੇਮ ਅਤੇ ਮੈਚ ਜਿੱਤਣ 'ਚ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ।  ਉਥੇ ਹੀ ਦੂਜੇ ਪਾਸੇ ਪੁਰਸ਼ ਵਰਗ 'ਚ ਐੱਚ. ਐੱਸ ਪ੍ਰਣਯ ਵੀ ਪਹਿਲੇ ਦੌਰ ਦੀ ਅੜਚਨ ਪਾਰ ਕਰਨ 'ਚ ਸਫਲ ਰਹੇ। ਉਨ੍ਹਾਂ ਨੇ ਚੀਨ ਦੇ ਹੁਆਂਗ ਯੂ ਸ਼ਿਆਂਗ ਨੂੰ 44 ਮਿੰਟ 'ਚ 21-17,21-17 ਨਾਲ ਹਰਾਇਆ। ਉਹ ਅਗਲੇ ਦੌਰ 'ਚ ਇੰਡੋਨੇਸ਼ੀਆ ਦੇ ਛੇਵੇਂ ਦਰਜੇ ਦੇ ਜੋਨਾਥਨ ਕ੍ਰਿਸਟੀ ਨਾਲ ਭਿੜਣਗੇ। ਮਹਿਲਾ ਵਰਗ 'ਚ ਸਟਾਰ ਸ਼ਟਲਰ ਸਾਇਨਾ ਨੇਹਵਾਲ ਦੇ ਅਭਿਆਨ 'ਤੇ ਪਹਿਲੇ ਹੀ ਦੌਰ ਵਿੱਚ ਬ੍ਰੇਕ ਲੱਗ ਗਈ।