ਬੈਡਮਿੰਟਨ ਖਿਡਾਰੀ ਸੰਜੀਵ ਹੋਇਆ ਟਾਪ 10 ਖਿਡਾਰੀਆਂ ''ਚ ਸ਼ਾਮਲ

03/30/2018 3:54:54 AM

ਅਬੋਹਰ (ਰਹੇਜਾ, ਸੁਨੀਲ)- ਬੀਤੇ 10 ਸਾਲਾਂ ਤੋਂ ਅੰਤਰਰਾਸ਼ਟਰੀ ਪੈਰਾ ਉਲੰਪਿਕ ਮੁਕਾਬਲਿਆਂ 'ਚ ਬੈਡਮਿੰਟਨ ਖਿਡਾਰੀ ਦੇ ਰੂਪ 'ਚ ਹਿੱਸਾ ਲੈ ਕੇ ਕਈ ਮੈਡਲ ਜਿੱਤਣ ਵਾਲੇ ਉਪਮੰਡਲ ਦੇ ਪਿੰਡ ਤੇਲੂਪੁਰਾ ਵਾਸੀ ਸੰਜੀਵ ਕੁਮਾਰ ਦੀ ਗਿਣਤੀ ਹੁਣ ਸੰਸਾਰ ਦੇ 10 ਪੈਰਾ ਬੈਡਮਿੰਟਨ ਖਿਡਾਰੀਆਂ 'ਚ ਹੋ ਰਹੀ ਹੈ। ਭਾਰਤ 'ਚ ਉਸ ਦਾ ਇਸ ਸ਼੍ਰੇਣੀ 'ਚ ਦੂਜਾ ਸਥਾਨ ਹੈ। ਵਾਰਾਣਸੀ 'ਚ ਆਯੋਜਿਤ ਵਿਕਟਰ ਸੈਕਿੰਡ ਰਾਸ਼ਟਰੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤ ਕੇ ਪਰਤੇ ਸੰਜੀਵ ਕੁਮਾਰ ਨੇ  ਕਿਹਾ ਕਿ ਹੁਣ ਉਹ ਯੂਗਾਂਡਾ 'ਚ ਹੋਣ ਵਾਲੇ ਕੌਮੀ ਮੁਕਾਬਲਿਆਂ ਲਈ ਤਿਆਰੀ ਕਰੇਗਾ।