ਜਿੰਬਾਬਵੇ ਖ਼ਿਲਾਫ਼ ਟੀ20 ਅੰਤਰਰਾਸ਼ਟਰੀ ਮੈਚ ਦੀ ਲਾਹੌਰ ਦੀ ਬਜਾਏ ਹੁਣ ਰਾਵਲਪਿੰਡੀ 'ਚ ਖੇਡੇਗਾ ਪਾਕਿਸਤਾਨ

10/24/2020 2:06:58 PM

ਲਾਹੌਰ (ਭਾਸ਼ਾ) : ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ) ਨੇ ਇੱਥੇ ਖ਼ਰਾਬ ਹੁੰਦੀ ਹਵਾ ਦੀ ਗੁਣਵੱਤਾ ਦਾ ਹਵਾਲਾ ਦਿੰਦੇ ਹੋਏ ਜਿੰਬਾਬਵੇ ਖ਼ਿਲਾਫ਼ ਅਗਲੇ ਮਹੀਨੇ ਦੇ ਤਿੰਨ ਟੀ20 ਅੰਤਰਰਾਸ਼ਟਰੀ ਮੈਚ ਲਾਹੌਰ ਦੀ ਬਜਾਏ ਰਾਵਲਪਿੰਡੀ ਕਰਾਉਣ ਦਾ ਫ਼ੈਸਲਾ ਕੀਤਾ ਹੈ।  ਤਿੰਨ ਟੀ20 ਅੰਤਰਰਾਸ਼ਟਰੀ ਮੈਚ ਪਹਿਲਾਂ ਲਾਹੌਰ ਦੇ ਗੱਦਾਫੀ ਸਟੇਡੀਅਮ ਵਿਚ ਕਰਾਏ ਜਾਣੇ ਸਨ ਪਰ ਹੁਣ ਇਨ੍ਹਾਂ ਦਾ ਪ੍ਰਬੰਧ 7, 8 ਅਤੇ 10 ਨਵੰਬਰ ਨੂੰ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਵਿਚ ਕੀਤਾ ਜਾਵੇਗਾ।

ਪੀ.ਸੀ.ਬੀ. ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ , 'ਹਵਾ ਦੀ ਗੁਣਵੱਤਾ ਵਿਚ ਅਚਾਨਕ ਤੋਂ ਗਿਰਾਵਟ ਦੇ ਬਾਅਦ ਅਤੇ ਨਵੰਬਰ ਵਿਚ ਹੋਰ ਜ਼ਿਆਦਾ ਹਵਾ ਪ੍ਰਦੂਸ਼ਣ ਨੂੰ ਵੇਖਦੇ ਹੋਏ ਅਸੀਂ ਇਹ ਤਿੰਨ ਮੈਚ ਲਾਹੌਰ ਤੋਂ ਹਟਾਉਣ ਦਾ ਫ਼ੈਸਲਾ ਕੀਤਾ।'  ਇਸ ਮਹੀਨੇ ਦੇ ਸ਼ੁਰੂ ਵਿਚ ਜਿੰਬਾਬਵੇ ਦੇ ਵਨਡੇ ਪੜਾਅ ਨੂੰ ਮੁਲਤਾਨ ਦੀ ਬਜਾਏ ਰਾਵਲਪਿੰਡੀ ਵਿਚ ਕਰਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਇਹ ਲਾਜਿਸਟਿਕ ਅਤੇ ਪਰਿਚਾਲਨ ਚੁਣੌਤੀਆਂ ਕਾਰਨ ਹੋਇਆ ਸੀ।  

cherry

This news is Content Editor cherry