ਖਰਾਬ ਅੰਪਾਇਰਿੰਗ ਕਾਰਨ ਹਾਰੇ ਮੈਚ : ਹਰਿੰਦਰ

12/14/2018 1:24:07 AM

ਭੁਵਨੇਸ਼ਵਰ— ਨੀਦਰਲੈਂਡ ਹੱਥੋਂ ਵਿਸ਼ਵ ਕੱਪ ਕੁਆਰਟਰ ਫਾਈਨਲ 'ਚ ਮਿਲੀ ਹਾਰ ਤੋਂ ਬਾਅਦ ਅੰਪਾਇਰ 'ਤੇ ਊਗਲੀ ਚੁੱਕਦੇ ਹੋਏ ਭਾਰਤੀ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ ਖਰਾਬ ਅੰਪਾਇਰਿੰਗ ਨੇ ਏਸ਼ੀਆਈ ਖੇਡ ਤੋਂ ਬਾਅਦ ਉਸਦੀ ਟੀਮ ਤੋਂ ਕੱਪ ਜਿੱਤਣ ਦਾ ਮੌਕਾ ਖੋਹ ਲਿਆ। ਨੀਦਰਲੈਂਡ ਤੋਂ 1-2 ਨਾਲ ਹਾਰਨ ਤੋਂ ਬਾਅਦ ਹਰਿੰਦਰ ਨੇ ਕਿਹਾ ਮੇਰੀ ਸਮਝ 'ਚ ਨਹੀਂ ਆਇਆ ਕਿ ਅਮਿਤ ਰੋਹਿਦਾਸ ਨੂੰ 10 ਮਿੰਟ ਦਾ ਯੈਲੋ ਕਾਰਡ ਕਿਉਂ ਦਿਖਾਇਆ, ਜਦਕਿ ਮਨਪ੍ਰੀਤ ਨੂੰ ਪਿੱਛੇ ਤੋਂ ਧੱਕਾ ਮਾਰਨ 'ਤੇ ਡਚ ਖਿਡਾਰੀ ਨੂੰ ਕੋਈ ਕਾਰਡ ਨਹੀਂ ਮਿਲਿਆ। ਅਸੀਂ ਏਸ਼ੀਆਈ ਖੇਡ ਤੋਂ ਬਾਅਦ ਵਿਸ਼ਵ ਕੱਪ ਜਿੱਤਣ ਦਾ ਮੌਕਾ ਵੀ ਖਰਾਬ ਅੰਪਾਇਰਿੰਗ ਕਾਰਨ ਗੁਆ ਦਿੱਤਾ।
ਰਹਿੰਦਰ ਨੇ ਕਿਹਾ ਕਿ ਮੈਂ ਇਸ ਹਾਰ ਦੇ ਲਈ ਮੁਆਫੀ ਚਾਹੁੰਦਾ ਹਾਂ ਪਰ ਜਦੋਂ ਤੱਕ ਅੰਪਾਇਰਿੰਗ ਦਾ ਪ੍ਰਦਰਸ਼ਨ ਨਹੀਂ ਸੁਧਰੇਗਾ। ਅਸੀਂ ਇਸ ਤਰ੍ਹਾਂ ਦੇ ਨਤੀਜਿਆਂ ਦਾ ਸਾਹਮਣਾ ਕਰਦੇ ਰਹਾਂਗੇ। ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ 2 ਵੱਡੇ ਟੂਰਨਾਮੈਂਟਾਂ 'ਚ ਸਾਡੇ ਨਾਲ ਇਸ ਤਰ੍ਹਾਂ ਹੋਇਆ। ਲੋਕ ਸਾਨੂੰ ਪੁੱਛਦੇ ਹਨ ਕਿ ਅਸੀਂ ਜਿੱਤ ਕਿਉਂ ਨਹੀਂ ਰਹੇ। ਸਾਡੀ ਟੀਮ ਦੇ ਪ੍ਰਦਰਸ਼ਨ ਨਾਲ ਸੁਧਾਰ ਕਿਉਂ ਨਹੀਂ ਆ ਰਿਹਾ ਪਰ ਅਸੀਂ ਕੀ ਜਵਾਬ ਦੇਵਾਂਗੇ।
ਹਰਿੰਦਰ ਨੇ ਸ਼ਿਕਾਇਤ ਦਰਜ ਕਰਨ ਤੋਂ ਮਨ੍ਹਾਂ ਕਰਦੇ ਹੋਏ ਕਿਹਾ ਕਿ ਮੇਰੇ ਕਰੀਅਰ 'ਚ ਕਿਸੇ ਵੀ ਵਿਰੋਧ ਦਾ ਨਤੀਜਾ ਵਧੀਆ ਨਹੀਂ ਰਿਹਾ ਹੈ। ਅੰਪਾਇਰ ਦਾ ਇਕ ਗਲਤ ਫੈਸਲਾ ਕਿਸੇ ਟੀਮ ਦੀ 4-5 ਸਾਲ ਦੀ ਮਹਿਨਤ 'ਤੇ ਪਾਣੀ ਫੇਰ ਦਿੰਦਾ ਹੈ।