ਬਾਬਰ ਨੇ 196 ਦੌੜਾਂ ਬਣਾ ਕੇ ਤੋੜਿਆ ਮਾਈਕਲ ਦਾ ਵੱਡਾ ਰਿਕਾਰਡ, ਬ੍ਰੈਡਮੈਨ ਨੂੰ ਵੀ ਛੱਡਿਆ ਪਿੱਛੇ

03/17/2022 1:22:01 AM

ਕਰਾਚੀ- ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੇ ਕਰਾਚੀ ਦੇ ਮੈਦਾਨ 'ਤੇ ਆਸਟਰੇਲੀਆ ਦੇ ਵਿਰੁੱਧ ਖੇਡੇ ਗਏ ਦੂਜੇ ਟੈਸਟ ਵਿਚ 196 ਦੌੜਾਂ ਬਣਾ ਕੇ ਟੈਸਟ ਡਰਾਅ ਕਰਵਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਬਾਬਰ ਹਾਲਾਂਕਿ ਦੋਹਰੇ ਸੈਂਕੜੇ ਤੋਂ ਖੁੰਝ ਗਏ ਪਰ ਚੌਥੀ ਪਾਰੀ ਵਿਚ ਬਤੌਰ ਕਪਤਾਨ ਸਭ ਤੋਂ ਵੱਡੀ ਪਾਰੀ ਖੇਡਣ ਦਾ ਰਿਕਾਰਡ ਤੋੜ ਦਿੱਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਇੰਗਲੈਂਡ ਦੇ ਮਾਈਕਲ ਆਰਥਟਨ ਦੇ ਨਾਂ 'ਤੇ ਸੀ, ਜਿਨ੍ਹਾਂ ਨੇ 1995 ਵਿਚ ਦੱਖਣੀ ਅਫਰੀਕਾ ਦੇ ਵਿਰੁੱਧ ਚੌਥੀ ਪਾਰੀ ਵਿਚ ਅਜੇਤੂ 185 ਦੌੜਾਂ ਬਣਾਈਆਂ ਸਨ। ਮਾਈਕਲ ਹੀ ਨਹੀਂ ਬਾਬਰ ਆਜ਼ਮ ਇਸ ਮਾਮਲੇ ਵਿਚ ਕ੍ਰਿਕਟ ਦਿੱਗਜ ਡਾਨ ਬ੍ਰੈਡਮੈਨ ਨੂੰ ਵੀ ਪਿੱਛੇ ਛੱਡ ਗਏ ਹਨ। ਦੇਖੋ ਰਿਕਾਰਡ-

ਇਹ ਖ਼ਬਰ ਪੜ੍ਹੋ- PAK v AUS :  ਬਾਬਰ ਤੇ ਰਿਜ਼ਵਾਨ ਦੇ ਸੈਂਕੜਿਆਂ ਨਾਲ ਪਾਕਿ ਨੇ ਦੂਜਾ ਟੈਸਟ ਕੀਤਾ ਡਰਾਅ
ਚੌਥੀ ਪਾਰੀ ਵਿਚ ਕਪਤਾਨ ਦਾ ਸਰਵਸ੍ਰੇਸ਼ਠ ਸਕੋਰ
196 ਬਾਬਰ ਆਜ਼ਮ ਬਨਾਮ ਆਸਟਰੇਲੀਆ, 2022
185 ਮਾਈਕਲ ਆਰਥਨ ਬਨਾਮ ਦੱਖਣੀ ਅਫਰੀਕਾ, 1995
176 ਬੇਵਨ ਕਾਂਗਡੋਨ ਬਨਾਮ ਇੰਗਲੈਂਡ, 1973
173 ਡਾਨ ਬ੍ਰੈਡਮੈਨ ਬਨਾਮ ਇੰਗਲੈਂਡ, 1948
156 ਰਿਕੀ ਪੋਂਟਿੰਗ ਬਨਾਮ ਇੰਗਲੈਂਡ, 2005
154 ਗ੍ਰੀਮ ਸਮਿੱਥ ਬਨਾਮ ਇੰਗਲੈਂਡ, 2008
153 ਬ੍ਰਾਇਨ ਲਾਰਾ ਬਨਾਮ ਆਸਟਰੇਲੀਆ, 1999
143 ਰਿਕੀ ਪੋਂਟਿੰਗ ਬਨਾਮ ਦੱਖਣੀ ਅਫਰੀਕਾ, 2006
141 ਵਿਰਾਟ ਕੋਹਲੀ ਬਨਾਮ, ਆਸਟਰੇਲੀਆ 2014
140 ਵਾਲਟਰ ਹੇਮੰਡ ਬਨਾਮ ਦੱਖਣੀ ਅਫਰੀਕਾ, 1939

ਇਹ ਖ਼ਬਰ ਪੜ੍ਹੋ-ਡੈਬਿਊ ਕਰਨਗੇ ਰਵੀਚੰਦਰ, ਅਰਜਨਟੀਨਾ ਵਿਰੁੱਧ ਮੁਕਾਬਲੇ ਲਈ ਭਾਰਤੀ ਹਾਕੀ ਟੀਮ ਗੁਰਜੰਤ ਦੀ ਵਾਪਸੀ
ਮੈਚ ਦੀ ਗੱਲ ਕਰੀਏ ਤਾਂ ਰਾਵਲਪਿੰਡੀ ਟੈਸਟ ਡਰਾਅ ਹੋਣ ਤੋਂ ਬਾਅਦ ਦੂਜਾ ਟੈਸਟ ਕਰਾਚੀ ਦੇ ਮੈਦਾਨ 'ਤੇ ਖੇਡਿਆ ਗਿਆ। ਪਹਿਲਾਂ ਖੇਡਦੇ ਹੋਏ ਆਸਟਰੇਲੀਆ ਨੇ 9 ਵਿਕਟਾਂ 'ਤੇ 556 ਦੌੜਾਂ ਬਣਾਈਆਂ ਸਨ। ਜਦਕਿ ਜਵਾਬ ਵਿਚ ਪਾਕਿਸਤਾਨ ਦੀ ਪਹਿਲੀ ਪਾਰੀ ਸਿਰਫ 148 ਦੌੜਾਂ 'ਤੇ ਢੇਰ ਹੋ ਗਈ ਸੀ। ਆਸਟਰੇਲੀਆ ਨੇ ਦੂਜੀ ਪਾਰੀ ਵਿਚ 97 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਜਿੱਤ ਦੇ ਲਈ 506 ਦੌੜਾਂ ਦਾ ਟੀਚਾ ਦਿੱਤਾ ਸੀ। ਪਰ ਪਾਕਿਸਤਾਨ ਦੂਜੀ ਪਾਰੀ ਵਿਚ ਕਾਫੀ ਵਧੀਆ ਖੇਡਿਆ। ਓਪਨਰ ਅਬਦੁੱਲ ਸ਼ਫੀਕ ਦੇ 96, ਬਾਬਰ ਆਜ਼ਮ ਦੀਆਂ 196 ਦੌੜਾਂ ਤਾਂ ਮੁਹੰਮਦ ਰਿਜ਼ਵਾਨ ਦੀਆਂ 104 ਦੌੜਾਂ ਦੀ ਬਦੌਲਤ ਪਾਕਿਸਤਾਨ ਨੇ 443 ਦੌੜਾਂ ਬਣਾਈਆਂ ਤੇ ਮੈਚ ਡਰਾਅ ਕਰਵਾਉਣ ਵਿਚ ਸਫਲ ਰਹੇ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh