ਬਾਬਰ ਆਜ਼ਮ ਤੇ ਰੇਸ਼ੇਲ ICC ਦੇ ''ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ'' ਬਣੇ

04/11/2022 8:29:20 PM

ਦੁਬਈ- ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਸੋਮਵਾਰ ਮਾਰਚ ਦੇ ਲਈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦਾ 'ਮਹੀਨੇ ਦਾ ਸਰਵਸ੍ਰੇਸ਼ਠ ਪੁਰਸ਼ ਖਿਡਾਰੀ' ਚੁਣਿਆ ਗਿਆ ਜਦਕਿ ਆਸਟਰੇਲੀਆ ਦੀ ਸਲਾਮੀ ਬੱਲੇਬਾਜ਼ ਰੇਸ਼ੇਲ ਹੇਨਸ ਨੇ ਮਹਿਲਾ ਵਰਗ ਵਿਚ ਬਾਜ਼ੀ ਮਾਰੀ। ਆਸਟਰੇਲੀਆ ਦੇ ਵਿਰੁੱਧ ਕਈ ਸਵਰੂਪਾਂ ਵਾਲੀ ਘਰੇਲੂ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਬਾਬਰ ਨੇ ਇਹ ਪੁਰਸਕਾਰ ਹਾਸਲ ਕੀਤਾ। ਬਾਬਰ ਨੇ ਦੂਜੇ ਟੈਸਟ ਵਿਚ ਰਿਕਾਰਡ 196 ਦੌੜਾਂ ਦੀ ਪਾਰੀ ਖੇਡਣ ਦੇ ਨਾਲ ਟੈਸਟ ਸੀਰੀਜ਼ ਵਿਚ 390 ਦੌੜਾਂ ਬਣਾਈਆਂ। ਉਸਦੀ ਪਾਰੀ ਦੀ ਬਦੌਲਤ ਦੂਜੇ ਟੈਸਟ ਨੂੰ ਪਾਕਿਸਤਾਨ ਦੀ ਟੀਮ ਡਰਾਅ ਕਰਵਾਉਣ ਵਿਚ ਸਫਲ ਰਹੀ। ਬਾਬਰ ਨੇ ਇਸ ਤੋਂ ਬਾਅਦ ਵਨ ਡੇ ਸੀਰੀਜ਼ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣਾ ਦਾਅਵਾ ਮਜ਼ਬੂਤ ਕੀਤਾ।

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
ਬਾਬਰ ਨੇ ਵੈਸਟਇੰਡੀਜ਼ ਦੇ ਕ੍ਰੇਗ ਬ੍ਰੇਥਵੇਟ ਅਤੇ ਆਸਟਰੇਲੀਆ ਦੇ ਪੈਟ ਕਮਿੰਸ ਨੂੰ ਪਿੱਛੇ ਛੱਡਦੇ ਹੋਏ ਪੁਰਸਕਾਰ ਦਿੱਜਿੱ। ਵੋਟਿੰਗ ਅਕਾਦਮੀ ਦੇ ਮੈਂਬਰ ਅਤੇ ਵੈਸਟਇੰਡੀਜ਼ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਡੇਰੇਨ ਗੰਗਾ ਨੇ ਕਿਹਾ ਕਿ ਬਾਬਰ ਨੇ ਆਸਟਰੇਲੀਆ ਦੇ ਵਿਰੁੱਧ ਪਾਕਿਸਤਾਨ ਦੀ ਸੀਰੀਜ਼ ਵਿਚ ਵੱਖ-ਵੱਖ ਸਵਰੂਪਾਂ ਵਿਚ ਬੱਲੇ ਨਾਲ ਸਫਲਤਾ ਦੇ ਕਾਰਨ ਇਹ ਪੁਰਸਕਾਰ ਜਿੱਤਿਆ ਹੈ। ਉਨ੍ਹਾਂ ਨੇ ਕਿਹਾ ਕਿ ਕਪਤਾਨ ਦੇ ਰੂਪ ਵਿਚ ਉਮੀਦਾਂ ਦੇ ਬੋਝ 'ਤੇ ਖਰਾ ਉਤਰਨਾ ਅਥੇ 24 ਸਾਲ ਬਾਅਦ ਦੌਰਾ ਕਰ ਰਹੀ ਆਸਟਰੇਲੀਆ ਦੀ ਮੇਜ਼ਬਾਨੀ ਕਰਦੇ ਹੋਏ ਪਾਕਿਸਤਾਨ ਦੇ ਲਈ ਬੱਲੇ ਨਾਲ ਸਫਲਤਾ ਵੱਡੀ ਉਲਪੱਬਧੀ ਹੈ।

ਇਹ ਖ਼ਬਰ ਪੜ੍ਹੋ-RR v LSG : ਚਾਹਲ ਨੇ ਬਣਾਇਆ ਵੱਡਾ ਰਿਕਾਰਡ, ਇਹ ਉਪਲੱਬਧੀ ਹਾਸਲ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ
ਹੇਨਸ ਨੇ ਆਸਟਰੇਲੀਆ ਦੇ 7ਵੇਂ ਵਿਸ਼ਵ ਕੱਪ ਖਿਤਾਬ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿਲਾ ਵਰਗ ਵਿਚ ਪੁਰਸਕਾਰ ਹਾਸਲ ਕੀਤਾ। ਹੇਨਲ ਨੇ ਵਿਸ਼ਵ ਕੱਪ ਦੇ 8 ਮੈਚਾਂ ਵਿਚ 61.28 ਦੀ ਔਸਤ ਨਾਲ 429 ਦੌੜਾਂ ਬਣਾਈਆਂ। ਉਸਦੇ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਦੀ ਟੀਮ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹੀ ਅਤੇ ਫਾਈਨਲ ਵਿਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ। ਆਸਟਰੇਲੀਆ ਦੀ ਇਸ ਸਲਾਮੀ ਬੱਲੇਬਾਜ਼ ਨੇ ਖਿਤਾਬ ਦੀ ਦੌੜ ਵਿਚ ਇੰਗਲੈੰਡ ਦੀ ਸੋਫੀ ਅਤੇ ਦੱਖਣੀ ਅਫਰੀਕਾ ਦੀ ਲੌਰਾ ਵੋਲਵਾਰਟ ਨੂੰ ਪਛਾੜਿਆ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh