ਅਜ਼ਲਾਨ ਸ਼ਾਹ ਕੱਪ ''ਚ ਜਾਪਾਨ ਦੇ ਖਿਲਾਫ ਮੁਹਿੰਮ ਦਾ ਆਗਾਜ਼ ਕਰੇਗਾ ਭਾਰਤ

03/22/2019 3:36:04 PM

ਇਪੋਹ— ਪਿਛਲੇ ਸਾਲ ਦੀ ਨਿਰਾਸ਼ਾ ਨੂੰ ਭੁਲਾਉਂਦੇ ਹੋਏ ਭਾਰਤੀ ਪੁਰਸ਼ ਹਾਕੀ ਟੀਮ ਸ਼ਨੀਵਾਰ ਨੂੰ 28ਵੇਂ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਪਹਿਲੇ ਮੈਚ 'ਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ ਦੇ ਖਿਲਾਫ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਕੋਚ ਦੇ ਬਿਨਾ ਅਤੇ ਕਈ ਖਿਡਾਰੀਆਂ ਦੀ ਫਿੱਟਨੈਸ ਸਮੱਸਿਆਵਾਂ ਨਾਲ ਜੂਝਣ ਦੇ ਬਾਵਜੂਦ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ। ਹਾਲ ਹੀ 'ਚ ਅਭਿਆਸ ਮੈਚ ਦੇ ਦੌਰਾਨ ਗੁਰਜੰਟ ਸਿੰਘ ਨੱਕ ਦੀ ਹੱਡੀ ਟੁੱਟਣ ਕਾਰਨ ਵਤਨ ਪਰਤ ਗਏ।

ਕਪਤਾਨ ਮਨਪ੍ਰੀਤ ਸਿੰਘ ਨੇ ਮੈਚ ਦੀ ਪੂਰਬਲੀ ਸ਼ਾਮ 'ਤੇ ਕਿਹਾ, ''ਜਾਪਾਨ, ਕੋਰੀਆ ਅਤੇ ਮਲੇਸ਼ੀਆ ਤੋਂ ਸਾਨੂੰ ਸਖਤ ਚੁਣੌਤੀ ਮਿਲ ਸਕਦੀ ਹੈ। ਉਹ ਪੂਰੀ ਮਜ਼ਬੂਤ ਟੀਮ ਦੇ ਨਾਲ ਉਤਰ ਰਹੇ ਹਨ।'' ਉਨ੍ਹਾਂ ਕਿਹਾ, ''ਨੌਜਵਾਨ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਹੋਵੇਗਾ। ਨਵੇਂ ਖਿਡਾਰੀਆਂ ਦੇ ਟੀਮ 'ਚ ਹੋਣ ਨਾਲ ਸਾਨੂੰ ਫਾਇਦਾ ਮਿਲੇਗਾ ਕਿਉਂਕਿ ਵਿਰੋਧੀ ਟੀਮਾਂ ਨੂੰ ਉਨ੍ਹਾਂ ਬਾਰੇ 'ਚ ਜ਼ਿਆਦਾ ਪਤਾ ਨਹੀਂ ਹੋਵੇਗਾ।'' ਭਾਰਤੀ ਟੀਮ ਸੋਮਵਾਰ ਨੂੰ ਇੱਥੇ ਪਹੁੰਚੀ। ਵੀਰਵਾਰ ਨੂੰ ਮਲੇਸ਼ੀਆ ਦੇ ਖਿਲਾਫ ਉਸ ਨੇ ਅਭਿਆਸ ਮੈਚ ਖੇਡਣਾ ਹੈ। ਪਿਛਲੀ ਵਾਰ ਭਾਰਤ 6 ਟੀਮਾਂ 'ਚ ਪੰਜਵੇਂ ਸਥਾਨ 'ਤੇ ਰਿਹਾ ਸੀ ਪਰ ਨੌਜਵਾਨ ਟੀਮ ਨੇ ਪਿਛਲੇ ਕੁਝ ਸਮੇਂ ਤੋਂ ਕੁਝ ਸੀਨੀਅਰ ਖਿਡਾਰੀਆਂ ਦੇ ਨਾਲ ਮਿਲ ਕੇ ਚੰਗਾ ਪ੍ਰਦਰਸ਼ਨ ਕੀਤਾ ਹੈ।

Tarsem Singh

This news is Content Editor Tarsem Singh