ਅਜਰਬੈਜਾਨ ਦੇ ਤੈਮੂਰ ਰਦਜੁਬੋਵ ਨੇ ਜਿੱਤਿਆ ਏਅਰਥਿੰਗਸ ਮਾਸਟਰਸ ਸ਼ਤਰੰਜ

01/05/2021 3:38:43 AM

ਅਜਰਬੈਜਾਨ (ਨਿਕਲੇਸ਼ ਜੈਨ)– ਅਜਰਬੈਜਾਨ ਦੇ ਤੈਮੂਰ ਰਦਜੁਬੋਵ ਨੇ ਏਅਰਥਿੰਗਸ ਮਾਸਟਰਸ ਆਨਲਾਈਨ ਸ਼ਤਰੰਜ ਦੇ ਖਿਤਾਬੀ ਮੁਕਾਬਲੇ ਵਿਚ ਅਰਮੀਨੀਆ ਦੇ ਲੇਵੋਨ ਅਰੋਨੀਅਨ ਨੂੰ ਬੈਸਟ ਆਫ ਟੂ ਦੇ ਫਾਈਨਲ ਵਿਚ 2-1 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ।
ਤੈਮੂਰ ਨੇ ਨਾ ਸਿਰਫ ਇਹ ਖਿਤਾਬ ਜਿੱਤਿਆ ਸਗੋਂ ਉਸ ਨੇ ਸਤੰਬਰ ਵਿਚ ਹੋਣ ਵਾਲੇ ਗ੍ਰੈਂਡ ਫਾਈਨਲ ਵਿਚ ਵੀ ਆਪਣਾ ਸਥਾਨ ਪੱਕਾ ਕਰ ਲਿਆ। ਅੱਜ ਹੋਏ ਮੁਕਾਬਲੇ ਵਿਚ ਪਹਿਲਾ ਮੈਚ ਸਭ ਤੋਂ ਬਿਹਤਰੀਨ ਸਾਬਤ ਹੋ ਸਕਦਾ ਸੀ, ਜਿੱਥੇ ਅਰੋਨੀਅਨ ਜਿੱਤ ਦੇ ਨੇੜੇ ਜਾ ਕੇ ਖੁੰਝ ਗਿਆ। ਦੂਜੇ ਮੈਚ ਵਿਚ ਰਦਜੁਬੋਵ ਦੀ ਜਿੱਤ ਅਸਲ ਬੜ੍ਹਤ ਸਾਬਤ ਹੋਈ। ਤੀਜੇ ਮੈਚ ਦੇ ਡਰਾਅ ਹੁੰਦੇ ਹੀ ਰਦਜੁਬੋਵ ਜੇਤੂ ਬਣ ਗਿਆ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh