ਅਜ਼ਾਰੇਂਕਾ, ਓਸਤਾਪੇਂਕੋ ਬ੍ਰਿਸਬੇਨ ਇੰਟਰਨੈਸ਼ਨਲ ਦੇ ਕੁਆਰਟਰ ਫਾਈਨਲ ਵਿੱਚ

01/04/2024 6:30:07 PM

ਬ੍ਰਿਸਬੇਨ, (ਭਾਸ਼ਾ) : ਵਿਕਟੋਰੀਆ ਅਜ਼ਾਰੇਂਕਾ ਨੇ ਵੀਰਵਾਰ ਨੂੰ ਇੱਥੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਬ੍ਰਿਸਬੇਨ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਜਿੱਥੇ ਉਸ ਦਾ ਸਾਹਮਣਾ ਜੇਲੇਨਾ ਓਸਤਾਪੇਂਕੋ ਨਾਲ ਹੋਵੇਗਾ। ਜਦੋਂ 2009 ਵਿੱਚ ਪਹਿਲੀ ਵਾਰ ਇਹ ਟੂਰਨਾਮੈਂਟ ਕਰਵਾਇਆ ਗਿਆ ਸੀ ਤਾਂ ਅਜ਼ਾਰੇਂਕਾ ਚੈਂਪੀਅਨ ਬਣੀ ਸੀ। ਆਸਟ੍ਰੇਲੀਅਨ ਓਪਨ ਦੀ ਦੋ ਵਾਰ ਦੀ ਚੈਂਪੀਅਨ ਇਸ 34 ਸਾਲਾ ਖਿਡਾਰਨ ਨੇ ਫਰਾਂਸ ਦੀ ਕਲਾਰਾ ਬੁਰੇਲ ਨੂੰ 7-5, 6-2 ਨਾਲ ਹਰਾ ਕੇ ਪੰਜਵੀਂ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ।

ਇਹ ਵੀ ਪੜ੍ਹੋ : SA v IND, 2nd Test : ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ, ਸੀਰੀਜ਼ 1-1 ਨਾਲ ਰਹੀ ਬਰਾਬਰ

ਇੱਕ ਹੋਰ ਮੈਚ ਵਿੱਚ ਫ੍ਰੈਂਚ ਓਪਨ 2017 ਦੀ ਚੈਂਪੀਅਨ ਓਸਤਾਪੇਂਕੋ ਨੇ ਬ੍ਰਿਸਬੇਨ ਇੰਟਰਨੈਸ਼ਨਲ ਵਿੱਚ ਤਿੰਨ ਵਾਰ ਦੀ ਜੇਤੂ ਕੈਰੋਲੀਨਾ ਪਲਿਸਕੋਵਾ ਨੂੰ 6-2, 4-6, 6-3 ਨਾਲ ਹਰਾਇਆ। ਪੁਰਸ਼ ਵਰਗ ਵਿੱਚ 2017 ਦੇ ਚੈਂਪੀਅਨ ਗ੍ਰਿਗੋਰ ਦਿਮਿਤਰੋਵ ਨੇ ਡੇਨੀਅਲ ਅਲਟਮੇਅਰ ਨੂੰ ਆਸਾਨੀ ਨਾਲ 6-1, 6-2 ਨਾਲ ਹਰਾਇਆ। ਉਸ ਦਾ ਅਗਲਾ ਮੁਕਾਬਲਾ ਵਾਈਲਡ ਕਾਰਡ ਐਂਟਰੀ ਆਸਟਰੇਲੀਆ ਦੇ ਰਿੰਕੀ ਹਿਜਿਕਾਤਾ ਨਾਲ ਹੋਵੇਗਾ, ਜਿਸ ਨੇ ਚੈੱਕ ਗਣਰਾਜ ਦੇ ਕੁਆਲੀਫਾਇਰ ਟੋਮਸ ਮਚਾਕ ਨੂੰ 5-7, 6-2, 7-6 (4) ਨਾਲ ਹਰਾਇਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Tarsem Singh

This news is Content Editor Tarsem Singh