ਵਿਸ਼ਵ ਕੱਪ 2019 ''ਚ 1999 ਦੀ ਲੁੱਕ ''ਚ ਦਿਸੇਗੀ ਆਸਟਰੇਲੀਆਈ ਟੀਮ

04/09/2019 4:14:15 PM

ਮੈਲਬੋਰਨ : ਆਸਟਰੇਲੀਆਈ ਕ੍ਰਿਕਟ ਟੀਮ 30 ਮਈ ਤੋਂ ਇੰਗਲੈਂਡ ਐਂਡ ਵੇਲਸ ਵਿਚ ਆਯੋਜਿਤ ਹੋਣ ਵਾਲੇ ਆਈ. ਸੀ. ਸੀ. ਵਨ ਡੇ ਵਿਸ਼ਵ ਕੱਪ ਵਿਚ ਰੈਟ੍ਰੋ ਲੁੱਕ 'ਚ ਦਿਸੇਗੀ, ਜਿੱਥੇ ਖਿਡਾਰੀ ਸਾਲ 1999 ਦੀ ਟੀਮ ਦੀ ਯਾਦ ਕਰਾਉਣਗੇ। ਕ੍ਰਿਕਟ ਆਸਟਰੇਲੀਆ (ਸੀ.ਏ.) ਨੇ ਆਪਣੀ ਖੇਡ ਸਾਮਾਨ ਦੀ ਸਪਾਂਸਰ ਕੰਪਨੀ ਏਸਿਸ ਨਾਲ ਕਰਾਰ ਕਰ ਮੰਗਲਵਾਰ ਨੂੰ ਆਗਾਮੀ ਵਿਸ਼ਵ ਕੱਪ ਲਈ ਟੀਮ ਦੀ ਜਰਸੀ ਲਾਂਚ ਕੀਤੀ। ਖਿਡਾਰੀਆਂ ਦੀ ਜਰਸੀ ਪੀਲੇ ਰੰਗ ਦੀ ਹੈ ਜਿਸ ਵਿਚ ਕਾਲਰ ਹਲਕੇ ਹਰੇ ਰੰਗ ਦੇ ਹਨ ਜਦਕਿ ਪੈਂਟ 'ਤੇ ਹਰੇ ਰੰਗ ਦੀ ਪੱਟੀ ਹੈ।

30 ਮਈ ਤੋਂ ਸ਼ੁਰੂ ਹੋਣ ਜਾ ਰਹੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਹਾਲਾਂਕਿ ਆਸਟਰੇਲੀਆ ਟੀਮ ਇਸ ਵਾਰ ਨਵੇਂ ਦੀ ਵਜਾਏ ਪੁਰਾਣੇ ਲੁੱਕ 'ਚ ਦਿਸਣ ਵਾਲੀ ਹੈ ਜਿੱਥੇ ਉਹ ਸਾਲ 1999 ਦੀ ਟੀਮ ਦੇ ਹੀ ਲੁੱਕ ਨੂੰ ਦੁਹਰਾਉਣਗੇ। ਟੀਮ ਦੀ ਇਸ ਕਿਟ ਨੂੰ ਪ੍ਰਸ਼ੰਸਕਾਂ ਨੇ ਵੋਟ ਦੇ ਕੇ ਚੁਣਿਆ ਹੈ। ਖਿਡਾਰੀਆਂ ਲਈ ਕੁਲ 7 ਤਰ੍ਹਾਂ ਦੀਆਂ ਜਰਸੀਆਂ ਵਿਚੋਂ ਪ੍ਰਸ਼ੰਸਕਾਂ ਨੇ ਕਰੀਬ 20 ਸਾਲ ਪੁਰਾਣੀ ਜਰਸੀ ਨੂੰ ਹੀ ਆਪਣੀ ਮੌਜੂਦਾ ਟੀਮ ਲਈ ਪਸੰਦ ਕੀਤਾ ਹੈ।

ਸਾਬਕਾ ਚੈਂਪੀਅਨ ਆਸਟਰੇਲੀਆ ਆਪਣੀ ਮੁਹਿੰਮ ਦੀ ਸ਼ੁਰੂਆਤ ਵਿਸ਼ਵ ਕੱਪ ਵਿਚ ਬ੍ਰਿਸਟਲ ਵਿਚ ਇਕ ਜੂਨ ਨੂੰ ਅਫਗਾਨਿਸਤਾਨ ਖਿਲਾਫ ਕਰੇਗੀ। ਭਾਰਤ ਅਤੇ ਪਾਕਿਸਤਾਨ ਖਿਲਾਫ ਉਸ ਦੀ ਘਰੇਲੂ ਵਨ ਡੇ ਸੀਰੀਜ਼ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਆਸਟਰੇਲੀਆ ਦੇ ਹੌਂਸਲੇ ਬੁਲੰਦ ਹੋਏ ਹਨ। ਭਾਰਤ ਦੀ ਜ਼ਮੀਨ 'ਤੇ ਆਸਟਰੇਲੀਆ ਨੇ 3-2 ਨਾਲ ਅਤੇ ਪਾਕਿਸਤਾਨ ਤੋਂ 5-0 ਨਾਲ ਸੀਰੀਜ਼ ਜਿੱਤ। ਆਸਟਰੇਲੀਆ ਨੇ ਸਾਲ 2015 ਵਿਚ ਆਪਣੀ ਜ਼ਮੀਨ 'ਤੇ 5ਵੀਂ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਉਸ ਨੇ ਐਲਨ ਬਾਰਡਰ ਦੀ ਕਪਤਾਨੀ ਵਿਚ 1987 ਵਿਚ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ ਸੀ। ਸੀ. ਏ. ਨੇ ਆਪਣੀ ਜਰਸੀ ਲਾਂਚ ਵਿਚ ਆਲਰਾਊਂਡਰ ਗਲੈਨ ਮੈਕਸਵੈਲ ਨੂੰ ਇਸ ਨੂੰ ਪਹਿਨੇ ਦਿਖਾਇਆ ਹੈ।