ਪਾਕਿ ਖਿਲਾਫ ਆਸਟਰੇਲੀਆਈ ਟੈਸਟ ਟੀਮ ਦਾ ਐਲਾਨ, ਬਾਹਰ ਹੋਇਆ ਇਹ ਦਿੱਗਜ ਖਿਡਾਰੀ

11/14/2019 11:46:19 AM

ਸਪੋਰਸਟ ਡੈਸਕ— ਆਸਟਰੇਲੀਆ ਕ੍ਰਿਕਟ ਟੀਮ ਇਨ ਦਿਨੀਂ ਪਾਕਿਸਤਾਨ ਦੀ ਮੇਜ਼ਬਾਨੀ ਕਰ ਰਹੀ ਹੈ। ਜਿੱਥੇ ਦੋਵਾਂ ਹੀ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਖਤਮ ਹੋਣ ਤੋਂ ਬਾਅਦ ਨਜ਼ਰਾਂ ਹੁਣ ਦੋ ਮੈਚਾਂ ਦੀ ਟੈਸਟ ਸੀਰੀਜ਼ 'ਤੇ ਲੱਗੀਆਂ ਹੋਈਆਂ ਹਨ। ਟੀ-20 ਸੀਰੀਜ਼ 'ਚ ਪਾਕਿਸਤਾਨ ਦੀ ਟੀਮ ਨੂੰ ਹਰਾਉਣ ਤੋਂ ਬਾਅਦ ਹੁਣ ਆਸਟਰੇਲੀਆ ਦੀ ਟੀਮ 2 ਮੈਚਾਂ ਦੀ ਟੈਸਟ ਸੀਰੀਜ਼ ਲਈ ਤਿਆਰ ਹੈ।

ਪਹਿਲੇ ਟੈਸਟ ਮੁਕਾਬਲੇ ਲਈ ਆਸਟਰੇਲੀਆਈ ਦਾ ਐਲਾਨ
ਪਾਕਿਸਤਾਨ ਖਿਲਾਫ 21 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਦੋ ਮੈਚਾਂ ਦੀ ਟੈਸਟ ਸੀਰੀਜ਼ ਬ੍ਰਿਸਬੇਨ ਦੇ ਗਾਬਾ ਸਟੇਡੀਅਮ 'ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਲਈ ਆਸਟਰੇਲੀਆ ਨੇ 14 ਮੈਂਮਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟਰੇਲੀਆਈ ਟੀਮ ਪਾਕਿਸਤਾਨ ਖਿਲਾਫ ਪਹਿਲੇ ਟੈਸਟ ਲਈ ਟਿਮ ਪੇਨ ਦੀ ਕਪਤਾਨੀ 'ਚ ਆਪਣੇ ਸਾਰੇ ਪ੍ਰਮੁੱਖ ਖਿਡਾਰੀਆਂ ਦੇ ਨਾਲ ਤਿਆਰ ਹੈ। ਇਸ ਪਹਿਲੇ ਟੈਸਟ ਮੁਕਾਬਲੇ ਲਈ ਜੋ ਬਰਨਜ਼ ਦੀ ਟੀਮ 'ਚ ਵਾਪਸੀ ਹੋਈ ਹੈ, ਤਾਂ ਨਾਲ ਹੀ ਉਸਮਾਨ ਖਵਾਜ਼ਾ ਨੂੰ ਬਾਹਰ ਕਰ ਦਿੱਤਾ ਗਿਆ ਹੈ। ਉਸਮਾਨ ਖਵਾਜ਼ਾ ਤੋਂ ਇਲਾਵਾ ਇਸ ਸਾਲ ਏਸ਼ੇਜ਼ 'ਚ ਸ਼ਾਮਲ ਪੀਟਰ ਸਿਡਲ ਅਤੇ ਮਾਰਕਸ ਹੈਰਿਸ ਨੂੰ ਵੀ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ।

ਵਾਰਨਰ ਅਤੇ ਸਮਿਥ ਇਸ ਸੀਰੀਜ਼ 'ਚ ਵਿਖਾਉਣਗੇ ਆਪਣਾ ਦਮ
ਆਸਟਰੇਲੀਆ ਲਈ ਬੱਲੇਬਾਜ਼ੀ 'ਚ ਬਾਲ ਟੈਂਪਰਿੰਗ ਤੋਂ ਬਾਅਦ ਏਸ਼ੇਜ਼ ਸੀਰੀਜ਼ 'ਚ ਵਾਪਸੀ ਕਰਨ ਵਾਲੇ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਇਸ ਸੀਰੀਜ਼ 'ਚ ਦਮ ਵਿਖਾਉਣ ਲਈ ਤਿਆਰ ਹਨ। ਇਨ੍ਹਾਂ ਤੋਂ ਇਲਾਵਾ ਏਸ਼ੇਜ਼ 'ਚ ਦੋ ਸੈਂਕੜੇ ਲਾਉਣ ਵਾਲਾ ਮੈਥਿਊ ਵੇਡ ਟੀਮ 'ਚ ਆਪਣੀ ਜਗ੍ਹਾ ਬਚਾਉਣ 'ਚ ਕਾਮਯਾਬ ਰਿਹਾ ਅਤੇ ਹਾਲ ਹੀ 'ਚ ਇੰਗਲੈਂਡ ਖਿਲਾਫ ਸੀਰੀਜ਼ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਕਰਨ ਵਾਲਾ ਕੈਮਰਨ ਬੇਨਕ੍ਰਾਫਟ ਨੂੰ ਵੀ ਸਮੇਂ ਤੇ ਚੰਗਾ ਪ੍ਰਦਰਸ਼ਨ ਕਰਨ ਦੇ ਕਾਰਨ ਫਿਰ ਤੋਂ ਮੌਕਾ ਦਿੱਤਾ ਹੈ।
ਗੇਂਦਬਾਜੀ 'ਚ ਵੀ ਆਸਟਰੇਲੀਆ ਦੀ ਟੀਮ 'ਚ ਧਾਰਦਾਰ ਗੇਂਦਬਾਜ਼
ਆਸਟਰੇਲੀਆ ਦੀ ਗੇਂਦਬਾਜੀ ਦੀ ਗੱਲ ਕਰੀਏ ਤਾਂ ਇਸ 'ਚ ਮਿਚੇਲ ਸਟਾਰਕ, ਉਪ-ਕਪਤਾਨ ਪੈਟ ਕਮਿੰਸ, ਜੋਸ਼ ਹੇਜ਼ਲਵੁੱਡ, ਨਾਥਨ ਲਿਓਨ, ਅਤੇ ਜੇਮਜ਼ ਪੈਟੀਨਸਨ ਨੂੰ ਟੀਮ 'ਚ ਜਗ੍ਹਾ ਦਿੱਤੀ ਹੈ ਗੇਂਦਬਾਜ਼ੀ ਵਿਭਾਗ 'ਚ ਸਿਰਫ ਇਕ ਬਦਲਾਅ ਦੇਖਣ ਨੂੰ ਮਿਲਿਆ ਹੈ। ਪੀਟਰ ਸਿਡਲ ਦੀ ਜਗ੍ਹਾ ਮਾਈਕਲ ਨੇਸਰ ਨੂੰ ਮੌਕਾ ਦਿੱਤਾ ਗਿਆ ਹੈ।

 
 
 
 
 
View this post on Instagram
 
 
 
 
 
 
 
 
 

Here's our squad for the upcoming Domain Test Series against Pakistan, starting at the Gabba next Thursday! Paine (c), Bancroft, Burns, Cummins (vc), Hazelwood, Head (vc), Labuschagne, Lyon, Neser, Pattinson, Smith, Starc, Wade, Warner.

A post shared by Cricket Australia (@cricketaustralia) on Nov 13, 2019 at 7:33pm PST