ਆਸਟਰੇਲੀਅਨ ਓਪਨ : ਵਿਸ਼ਵ ਰੈਂਕਿੰਗ ’ਚ ਡਿੱਗੇ ਭਾਰਤੀ

02/22/2021 10:36:06 PM

ਨਵੀਂ ਦਿੱਲੀ– ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੀ ਸਮਾਪਤੀ ਤੋਂ ਬਾਅਦ ਸੋਮਵਾਰ ਨੂੰ ਜਾਰੀ ਤਾਜਾ ਵਿਸ਼ਵ ਟੈਨਿਸ ਰੈਂਕਿੰਗ ਵਿਚ ਭਾਰਤੀਆਂ ਦੇ ਸਥਾਨ ਵਿਚ ਗਿਰਾਵਟ ਆਈ ਹੈ। ਭਾਰਤੀ ਖਿਡਾਰੀਆਂ ਦਾ ਆਸਟਰੇਲੀਅਨ ਓਪਨ ਵਿਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ ਅਤੇ ਸਿੰਗਲਜ਼ ਤੇ ਡਬਲਜ਼ ਵਰਗ ਵਿਚ ਭਾਰਤ ਦੀ ਚੁਣੌਤੀ ਪਹਿਲੇ ਹੀ ਦੌਰ ਵਿਚ ਖਤਮ ਹੋ ਗਈ ਸੀ।
ਭਾਰਤ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ ਨੂੰ 4 ਸਥਾਨਾਂ ਦਾ ਨੁਕਸਾਨ ਚੁੱਕਣਾ ਪਿਆ ਤੇ ਉਹ 148ਵੇਂ ਸਥਾਨ ’ਤੇ ਖਿਸਕ ਗਿਆ। ਪ੍ਰਜਨੇਸ਼ ਗੁਣੇਸ਼ਵਰਨ ਨੂੰ 7 ਸਥਾਨਾਂ ਦਾ ਨੁਕਸਾਨ ਚੁੱਕਣਾ ਪਿਆ ਹੈ ਤੇ ਉਹ 138ਵੇਂ ਨੰਬਰ ’ਤੇ ਖਿਸਕ ਗਿਆ ਹੈ। ਰਾਮਕੁਮਾਰ ਰਾਮਨਾਥਨ 10 ਸਥਾਨਾਂ ਦੇ ਨੁਕਸਾਨ ਦੇ ਨਾਲ 200ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਡਬਲਜ਼ ਵਿਚ ਰੋਹਨ ਬੋਪੰਨਾ ਇਕ ਸਥਾਨ ਹੇਠਾਂ 40ਵੇਂ ਨੰਬਰ ’ਤੇ ਪਹੁੰਚ ਗਿਆ ਹੈ ਜਦਕਿ ਦਿਵਿਜ ਸ਼ਰਣ ਦਾ 65ਵਾਂ ਸਥਾਨ ਬਣਿਆ ਹੋਇਆ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh