ਆਸਟਰੇਲੀਆਈ ਮੀਡੀਆ ਨੇ ਕੀਤੀ ਭਾਰਤੀ ਟੀਮ ਦੀ ਬੇਇੱਜਤੀ, ਕਿਹਾ...

12/03/2018 11:03:05 PM

ਸਿਡਨੀ— ਭਾਰਤ-ਆਸਟਰੇਲੀਆ ਵਿਚਾਲੇ 4 ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ 6 ਦਸੰਬਰ ਨੂੰ ਖੇਡਿਆ ਜਾਣਾ ਹੈ ਪਰ ਇਸ ਤੋਂ ਪਹਿਲਾਂ ਆਸਟਰੇਲੀਆਈ ਮੀਡੀਆ ਭਾਰਤੀ ਟੀਮ ਖਿਲਾਫ ਅਖਬਾਰ 'ਚ ਮੰਦਭਾਗਾ ਛਾਪਣ 'ਚ ਲੱਗੀ ਹੋਈ ਹੈ। ਹਾਲਾਂਕਿ ਇਨ੍ਹਾਂ ਦੀ ਇਹ ਨਵੀਂ ਹਰਕਤ ਨਹੀਂ ਹੈ। ਜਦੋ ਵੀ ਕੋਈ ਟੀਮ ਆਸਟਰੇਲੀਆ ਦੌਰੇ 'ਤੇ ਹੁੰਦੀ ਹੈ ਤਾਂ ਉੱਥੇ ਦੀ ਮੀਡੀਆ ਮਹਿਮਾਨ ਟੀਮ ਦੀ ਬੇਇੱਜਤੀ ਕਰਨ 'ਤੇ ਲੱਗੀ ਰਹਿੰਦੀ ਹੈ। ਹੁਣ ਮਾਮਲਾ ਇਹ ਆਇਆ ਹੈ ਕਿ ਪ੍ਰਮੁੱਖ ਟੇਬਲਾਇਡ ਨੇ ਭਾਰਤੀ ਕ੍ਰਿਕਟਰਾਂ ਨੂੰ ਐਡੀਲੇਡ ਪੁਹੰਚਣ ਤੋਂ ਬਾਅਦ 'ਡਰਪੋਰ ਚਮਗਾਦੜ' ਕਿਹਾ ਹੈ।


ਆਸਟਰੇਲੀਆਈ ਪੱਤਰਕਾਰ ਹਾਈਡਸ ਨੇ ਇਸ ਸਟੋਰੀ ਦਾ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ, ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ 4 ਮੈਚਾਂ ਦੀ ਸੀਰੀਜ਼ ਦੇ ਆਯੋਜਨ ਸਥਾਨ 'ਤੇ ਭਾਰਤੀ ਟੀਮ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਅਨੁਸਾਰ ਭਾਰਤ ਨੂੰ ਬ੍ਰਿਸਬੇਨ 'ਚ 'ਉਛਾਲ', ਪਰਥ 'ਚ 'ਬਿਨਾ ਕਿਸੀ ਕਾਰਨ' ਜਦਕਿ ਐਡੀਲੇਡ 'ਚ 'ਅੰਧੇਰੇ' ਤੋਂ ਡਰ ਹੈ। ਐਡੀਲੇਡ ਵਾਲੀ ਜਾਣਕਾਰੀ ਵਿਯੰਗ ਦੇ ਰੂਪ 'ਚ ਦਿੱਤੀ ਗਈ ਹੈ ਕਿਉਂਕਿ ਭਾਰਤੀ ਟੀਮ ਨੇ ਇੱਥੇ ਡੇ-ਨਾਈਟ ਟੈਸਟ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਟੇਬਲਾਇਡ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਹੋ ਚੁੱਕੀ ਹੈ। ਆਸਟਰੇਲੀਆਈ ਸਮੇਤ ਕਈ ਕ੍ਰਿਕਟ ਫੈਨਸ ਨੇ ਇਸ ਰਿਪੋਰਟ ਦੇ ਪ੍ਰਤੀ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਇਸ 'ਬਚਪਨਾ' ਵ 'ਅਸ਼ਿਸ਼ਟ ਪਰੰਪਰਾ' ਕਰਾਰ ਦਿੱਤਾ।