ਅਭਿਆਸ ਮੈਚ ਦੌਰਾਨ ਆਸਟਰੇਲੀਆਈ ਧਾਕੜ ਬੱਲੇਬਾਜ਼ ਹੋਇਆ ਜ਼ਖਮੀ

05/29/2017 3:11:15 PM

ਨਵੀਂ ਦਿੱਲੀ— ਸਟੀਵ ਸਮਿੱਥ ਦੀ ਕਪਤਾਨੀ ਵਾਲੀ ਆਸਟਰੇਲੀਆ ਦੀ ਟੀਮ ਨੇ ਚੈਂਪੀਅਨਸ ਟਰਾਫੀ ਤੋਂ ਪਹਿਲਾਂ, ਆਪਣੇ ਦੂਜੇ ਅਭਿਆਸ ਮੈਚ 'ਚ ਸਟਾਰ ਆਲਰਾਊਂਡਰ ਗਲੇਨ ਮੈਕਸਵੇਲ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਆਸਟਰੇਲੀਆ ਦੀ ਟੀਮ ਐਜਬੇਸਟਨ 'ਚ ਪਾਕਿਸਤਾਨ ਨਾਲ ਮੁਕਾਬਲਾ ਕਰੇਗੀ। ਮੈਕਸਵੇਲ ਨੂੰ ਗੋਢੇ ਦੀ ਸੱਟ ਕਾਰਨ ਇਸ ਮੈਚ ਤੋਂ ਬਾਹਰ ਰੱਖਿਆ ਗਿਆ ਹੈ। ਦੱਸ ਦਈਏ ਕਿ ਆਸਟਰੇਲੀਆ ਨੇ ਆਪਣਾ ਪਹਿਲਾ ਮੈਚ 2 ਜੂਨ ਨੂੰ ਨਿਊਜ਼ੀਲੈਂਡ ਖਿਲਾਫ ਖੇਡਣਾ ਹੈ।
ਸ਼ੁਕਰਵਾਰ ਨੂੰ ਸ਼੍ਰੀਲੰਕਾ ਖਿਲਾਫ ਅਭਿਆਸ ਮੈਚ ਦੌਰਾਨ ਖੇਡਦੇ ਹੋਏ ਮੈਕਸਵੇਲ ਦੇ ਗੋਢੇ 'ਤੇ ਰਗੜ ਲੱਗ ਗਈ ਸੀ। ਹਾਲਾਂਕਿ ਇਸ ਮੈਚ 'ਚ ਮੈਕਸਵੇਲ ਪੂਰੀ ਤਰ੍ਹਾਂ ਨਾਲ ਫੇਲ ਰਹੇ ਸਨ। ਉਹ ਆਪਣੀ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ ਸਨ। ਕ੍ਰਿਕਟ ਆਸਟਰੇਲੀਆ ਮੁਤਾਬਕ ਮੈਕਸਵੇਲ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ। ਅਜਿਹੇ 'ਚ ਉਮੀਦ ਹੈ ਕਿ ਉਹ ਨਿਊਜ਼ੀਲੈਂਡ ਖਿਲਾਫ ਟੀਮ ਦੇ ਸ਼ੁਰੂਆਤੀ ਮੁਕਾਬਲੇ 'ਚ ਖੇਡ ਸਕਣਗੇ।