ਆਸਟਰੇਲੀਆਈ ਕਪਤਾਨ ਫਿੰਚ ਨੇ ਮੰਨਿਆ ਵਿਰਾਟ ਦੀ ਬੱਲੇਬਾਜ਼ੀ ਦਾ ਲੋਹਾ

06/11/2020 2:31:05 AM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਦੌਰਾਨ ਕ੍ਰਿਕਟ ਦਾ ਆਯੋਜਨ ਤਾਂ ਨਹੀਂ ਹੋ ਰਿਹਾ ਹੈ ਪਰ ਖਿਡਾਰੀ ਸੋਸ਼ਲ ਮੀਡੀਆ ਦੇ ਜਰੀਏ ਖੇਡ ਦੇ ਮੈਦਾਨ ਨਾਲ ਜੁੜੀਆਂ ਗੱਲਾਂ ਸ਼ੇਅਰ ਕਰ ਰਹੇ ਹਨ। ਆਸਟਰੇਲੀਆ ਦੀ ਵਨ ਡੇ ਟੀਮ ਦੇ ਕਪਤਾਨ ਫਿੰਚ ਨੇ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਵਿਰਾਟ ਕੋਹਲੀ ਦੀ ਸ਼ਲਾਘਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਟੈਸਟ 'ਚ ਬਿਹਤਰੀਨ ਖੇਡ ਦਿਖਾਉਣ ਵਾਲੇ ਸਮਿਥ ਨੂੰ ਵੀ ਸ਼ਾਨਦਾਰ ਬੱਲੇਬਾਜ਼ ਦੱਸਿਆ ਹੈ। ਫਿੰਚ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਤੇ ਸਟੀਵ ਸਮਿਥ ਪੂਰੇ ਵਿਸ਼ਵ 'ਚ ਕਿਸੇ ਵੀ ਸਥਿਤੀ 'ਚ ਬਿਹਤਰੀਨ ਬੱਲੇਬਾਜ਼ੀ ਕਰ ਸਕਦੇ ਹਨ ਤੇ ਇਹੀ ਗੱਲ ਉਨ੍ਹਾਂ ਨੂੰ ਬਾਕੀ ਬੱਲੇਬਾਜ਼ਾਂ ਤੋਂ ਅਲੱਗ ਕਰਦੀ ਹੈ। ਫਿੰਚ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਟੈਸਟ ਕ੍ਰਿਕਟ 'ਚ ਵਿਰਾਟ ਤੇ ਸਮਿਥ ਦਾ ਰਿਕਾਰਡ ਘਰ ਤੋਂ ਬਾਹਰ ਦੋਵੇਂ ਜਗ੍ਹਾ ਸ਼ਾਨਦਾਰ ਹੈ। ਕੁਝ ਸਾਲ ਪਹਿਲਾਂ ਵਿਰਾਟ ਨੂੰ ਇੰਗਲੈਂਡ 'ਚ ਜੇਮਸ ਐਂਡਰਸਨ ਦੇ ਸਾਹਮਣੇ ਪ੍ਰੇਸ਼ਾਨੀ ਹੋਈ ਸੀ ਪਰ 2018 'ਚ ਉਨ੍ਹਾਂ ਨੇ ਵਾਪਸੀ ਕੀਤੀ ਤੇ ਸੀਰੀਜ਼ 'ਚ ਆਪਣਾ ਦਬਦਬਾ ਦਿਖਾਇਆ।
ਉਨ੍ਹਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਸਮਿਥ ਨੇ ਹੁਣ ਤੱਕ ਕੀਤੇ ਵੀ ਸੰਘਰਸ਼ ਨਹੀਂ ਕੀਤਾ ਹੈ। ਉਹ ਬਿਹਤਰੀਨ ਟੈਸਟ ਖਿਡਾਰੀ ਹੈ। ਇਕ ਜੋ ਚੀਜ਼ ਹੈ ਇਨ੍ਹਾਂ ਦੋਵਾਂ 'ਚ ਜੋ ਉਨ੍ਹਾਂ ਨੂੰ ਬਾਕੀ ਖਿਡਾਰੀਆਂ ਤੋਂ ਅਲੱਗ ਕਰਦੀ ਹੈ ਤੇ ਉਹ ਇਹ ਹੈ ਕਿ ਲੋਕ ਪੂਰੇ ਵਿਸ਼ਵ 'ਚ ਆਪਣਾ ਦਬਾਦਬਾ ਦਿਖਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਦੇਸ਼ 'ਚ ਦਬਦਬਾ ਦਿਖਾਉਣਾ ਅਲੱਗ ਗੱਲ ਹੈ ਕਿਉਂਕਿ ਪਿੱਚਾਂ 'ਤੇ ਤੁਸੀਂ ਸਹਿਜ ਹੁੰਦੇ ਹੋ। ਪੂਰੇ ਵਿਸ਼ਵ 'ਚ ਅਜਿਹਾ ਪ੍ਰਦਰਸ਼ਨ ਕਰਨਾ ਬਹੁਤ ਸ਼ਾਨਦਾਰ ਹੈ। ਕਈ ਵਾਰ ਉਹ ਜਲਦ ਆਊਟ ਹੋ ਜਾਂਦੇ ਹਨ ਪਰ ਇਹ ਕ੍ਰਿਕਟ ਹੈ। ਅਜਿਹਾ ਕੰਮ ਹੁੰਦਾ ਹੈ। ਜਦੋਂ ਉਹ ਖੇਡਦੇ ਹਨ ਤਾਂ ਲੰਮਾ ਖੇਡਦੇ ਹਨ।

Gurdeep Singh

This news is Content Editor Gurdeep Singh