ਸਿਰਫ ਇਕ ਦਿਨ ਟਿੱਕ ਸਕਿਆ ਟੀਮ ਇੰਡੀਆ ਦਾ ਇਹ ਰਿਕਾਰਡ, ਆਸਟਰੇਲੀਆ ਨੇ ਕੀਤੀ ਬਰਾਬਰੀ

11/09/2019 12:24:10 PM

ਸਪੋਰਸਟ ਡੈਸਕ— ਟੀਮ ਇੰਡੀਆ ਨੇ ਬੀਤੇ ਵੀਰਵਾਰ ਨੂੰ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਟੀ-20 'ਚ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੂੰ ਪਿੱਛੇ ਕਰ ਦਿੱਤਾ ਸੀ ਪਰ ਸ਼ੁੱਕਰਵਾਰ ਨੂੰ ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਕੇ ਭਾਰਤ ਦੇ ਇਸ ਰਿਕਾਰਡ ਦੀ ਬਰਾਬਰੀ ਕਰ ਲਈ, ਜਦਕਿ ਉਸ ਤੋਂ ਪਹਿਲਾਂ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਹਰਾ ਕੇ ਇਹ ਰਿਕਾਰਡ ਤੋੜਿਆ ਸੀ। ਇਹ ਭਾਰਤ ਦੀ ਟੀ-20 'ਚ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰਿਕਾਰਡ 41ਵੀਂ ਜਿੱਤ ਵੀ ਸੀ।

24 ਘੰਟੇ ਵੀ ਨਹੀਂ ਟਿੱਕ ਸਕਿਆ ਇਹ ਰਿਕਾਰਡ
ਭਾਰਤੀ ਟੀਮ ਦਾ ਇਹ ਰਿਕਾਰਡ 24 ਘੰਟੇ ਵੀ ਨਹੀਂ ਟਿੱਕ ਸਕਿਆ। ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਪਰਥ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਭਾਰਤ ਦੀ 41 ਜਿੱਤ ਦੀ ਬਰਾਬਰੀ ਕਰ ਲਈ। ਉਸ ਤੋਂ ਪਹਿਲਾਂ ਭਾਰਤ ਨੇ ਗੁਜ਼ਰੇ ਵੀਰਵਾਰ ਨੂੰ ਬੰਗਲਾਦੇਸ਼ ਨੂੰ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 8 ਵਿਕਟਾਂ ਨਾਲ ਹਰਾ ਦਿੱਤਾ ਸੀ। ਇਸ ਜਿੱਤ ਦੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-1 ਨਾਲ ਬਰਾਬਰੀ ਕੀਤੀ।

ਤੀਜੇ ਨੰਬਰ 'ਤੇ ਹੈ ਪਾਕਿਸਤਾਨ
ਭਾਰਤ ਨੇ ਟੀ-20 'ਚ 61 ਵਾਰ ਦੂਜੀ ਪਾਰੀ ਖੇਡੀ ਹੈ ਜਦ ਕਿ ਆਸਟਰੇਲੀਆ ਨੇ 70ਵੀਂ ਵਾਰ। ਇਨ੍ਹਾਂ ਦੋਵਾਂ ਤੋਂ ਬਾਅਦ ਪਾਕਿਸਤਾਨ ਦਾ ਨੰਬਰ ਹੈ ਜਿਨ੍ਹੇ 67 ਮੈਚਾਂ 'ਚ ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਹੈ ਅਤੇ 36 ਵਾਰ ਜਿੱਤ ਉਸ ਦੇ ਹੱੱਥ ਲੱਗੀ ਹੈ। ਪਾਕਿਸਤਾਨ ਇਸ ਸਮੇਂ ਆਈ. ਸੀ. ਸੀ. ਟੀ20 ਰੈਂਕਿੰਗ 'ਚ ਟਾਪ 'ਤੇ ਹੈ ਜਦਕਿ ਆਸਟਰੇਲੀਆ ਦੂਜੇ ਅਤੇ ਟੀਮ ਇੰਡੀਆ ਪੰਜਵੇਂ ਸਥਾਨ 'ਤੇ ਹੈ।  

ਬੰਗਲਾਦੇਸ਼ ਖਿਲਾਫ ਜਿੱਤ ਦੇ ਹੀਰੋ ਰੋਹਿਤ ਰਹੇ
ਬੰਗਲਾਦੇਸ਼ ਖਿਲਾਫ ਭਾਰਤ ਦੀ ਇਸ ਜਿੱਤ ਦੇ ਹੀਰੋ ਇਸ ਸੀਰੀਜ 'ਚ ਟੀਮ ਦੀ ਕਪਤਾਨੀ ਕਰ ਰਹੇ ਕਪਤਾਨ ਰੋਹਿਤ ਸ਼ਰਮਾ ਰਹੇ, ਜਿਸ ਨੇ 85 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਦੇ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 1-1 ਨਾਲ ਬਰਾਬਰੀ ਕੀਤੀ। ਇਸ ਸੀਰੀਜ਼ ਦਾ ਆਖਰੀ ਮੈਚ ਐਤਵਾਰ ਨੂੰ ਨਾਗਪੁਰ 'ਚ ਖੇਡਿਆ ਜਾਵੇਗਾ।
ਆਸਟਰੇਲੀਆ ਨੇ ਪਾਕਿ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ
ਆਸਟਰੇਲੀਆ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਅਤੇ ਤੀਜੇ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਪਾਕਿਸਤਾਨ ਨੂੰ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 106 ਦੌੜਾਂ ਤੋਂ ਅੱਗੇ ਨਹੀਂ ਜਾਣ ਦਿੱਤਾ। ਆਸਟਰੇਲੀਆ ਨੇ ਐਰੌਨ ਫਿੰਚ ਦੇ ਅਜੇਤੂ 52 ਦੌੜਾਂ ਅਤੇ ਡੇਵਿਡ ਵਾਰਨਰ ਦੀਆਂ ਅਜੇਤੂ 48 ਦੌੜਾਂ ਦੇ ਦਮ 'ਤੇ ਪਾਕਿਸਤਾਨ ਬੁਰੀ ਤਰ੍ਹਾਂ ਨਾਲ ਹਰਾਇਆ। ਇਸ ਸੀਰੀਜ਼ 'ਚ ਆਸਟਰੇਲੀਆ ਨੇ ਕਲੀਨ ਸਵੀਪ ਕੀਤਾ।