ਆਸਟਰੇਲੀਆ ਨੇ ਲਿਆ ਬ੍ਰਾਜ਼ੀਲ ਤੋਂ ਪੁਰਾਣੀ ਹਾਰ ਦਾ ਬਦਲਾ, ਜਿੱਤਿਆ ਟੂਰਨਾਮੈਂਟ ਆਫ ਨੇਸ਼ਸ

08/04/2017 6:53:41 PM

ਕੈਲੀਫੋਰਨਿਆ— ਆਸਟਰੇਲੀਆ ਦੀ ਮਹਿਲਾ ਫੁੱਟਬਾਲ ਟੀਮ ਨੇ ਰੀਓ ਓਲੰਪਿਕ ਕੁਆਰਟਰਫਾਈਨਲ 'ਚ ਬ੍ਰਾਜ਼ੀਲ ਤੋਂ ਮਿਲੀ ਹਾਰ ਦਾ ਬਦਲਾ ਲੈ ਕੇ 6-1 ਦੀ ਸ਼ਾਨਦਾਰ ਜਿੱਤ ਨਾਲ ਕਾਰਸਨ 'ਚ ਟੂਰਨਾਮੈਂਟ ਆਫ ਨੇਸ਼ਨ ਦੇ ਪਹਿਲੇ ਸੈਸ਼ਨ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਲੀਸਾ ਡੀ ਵਾਨਾ ਅਤੇ ਕੈਟਲਿਨ ਫੂਰਡ ਨੇ ਟੀਮ ਲਈ 2-2 ਗੋਲ ਕੀਤੇ ਅਤੇ ਬ੍ਰਾਜੀਲ ਨੂੰ ਉਸ ਦੀ ਸਭ ਤੋਂ ਵੱਡੀ ਹਾਰ ਦੇ ਦਿੱਤੀ। ਇਸ ਤੋਂ ਪਹਿਲਾਂ ਸਾਲ 1999 'ਚ ਬ੍ਰਾਜ਼ੀਲ ਨੂੰ ਅਮਰੀਕਾ ਦੇ ਹੱਥੋਂ 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਸਟਰੇਲੀਆ ਨੇ ਖਰਾਬ ਪ੍ਰਦਰਸ਼ਨ ਦੀ ਸ਼ੁਰੂਆਤ ਨਾਲ ਉੱਭਰਦੇ ਹੋਏ ਮੈਚ 'ਚ ਵਾਪਸੀ ਕੀਤੀ ਜਦੋਂ ਕਿ ਫਾਮਿਲਾ ਨੇ ਫ੍ਰੀ ਕਿਕ 'ਤੇ ਮੈਚ ਦੇ ਪਹਿਲੇ ਹੀ ਮਿੰਟ 'ਚ ਗੋਲ ਕਰ ਟੀਮ ਨੂੰ 1-0 ਨਾਲ ਬੜਤ ਦਿਵਾ ਦਿੱਤੀ। ਪਰ ਆਸਟਰੇਲੀਆ ਫਾਰਵਰਡ ਡੀ ਵਾਨਾ ਨੇ 6 ਮਿੰਟ ਬਾਅਦ ਬਰਾਬਰੀ  ਦਾ ਗੋਲ ਕਰ ਦਿੱਤਾ। ਮੈਚ 'ਚ ਅੱਧੇ ਘੰਟੇ ਬਾਅਦ ਏਮਿਲੀ ਐਗਮੰਡ ਨੇ ਗੇਂਦ ਨੂੰ ਹਵਾ 'ਚ ਸੁੱਟਿਆ ਜੋਂ ਸੈਮ ਕੈਰ ਦੇ ਕੋਲ ਪਹੁੰਚ ਗਈ ਅਤੇ ਉਸ ਨੂੰ ਸੈਮ ਨੇ ਫਾਰਡ ਨੂੰ ਪਾਸ ਦਿੱਤਾ ਜਿਸ ਨੇ ਬਾਕਸ 'ਚ ਗੇਂਦ ਨੂੰ ਪਹੁੰਚਾ ਕੇ ਇਕ ਗੋਲ ਕਰ ਦਿੱਤਾ। ਦੋ ਮਿੰਟ ਤੋਂ ਬਾਅਦ ਹੀ ਡੀ ਵਾਨਾ ਨੇ ਫਿਰ ਕੈਰ ਦੀ ਮਦਦ ਨਾਲ ਆਪਣਾ ਦੂਜਾ ਗੋਲ ਕੀਤਾ।
ਇਸ ਦੇ ਨਾਲ ਹੀ ਆਸਟਰੇਲੀਆ ਦੀ 32 ਸਾਲਾਂ ਸੀਨੀਅਰ ਖਿਡਾਰੀ ਨੇ ਆਪਣੇ 42 ਗੋਲ ਵੀ ਪੂਰੇ ਕੀਤੇ। ਹਾਫ ਟਾਇਮ ਤੱਕ ਆਸਟਰੇਲੀਆ ਨੇ 4-1 ਦੀ ਬੜਤ ਕਾਇਮ ਕਰ ਲਈ। ਫੂਰਡ ਨੇ ਬ੍ਰਾਜ਼ੀਲੀ ਕੀਪਰ ਨੂੰ ਫਿਰ ਤੋਂ ਛਕਾਉਦੇ ਹੋਏ 68 ਵੇਂ ਮਿੰਟ 'ਚ ਟੀਮ ਦਾ ਪੰਜਵਾਂ ਗੋਲ ਕੀਤਾ। ਕੈਰ ਨੇ ਬ੍ਰਾਜ਼ੀਲੀ ਟੀਮ ਨੂੰ ਹੋਰ ਮਜਬੂਤ ਕਰਦੇ ਹੋਏ ਡਿਫੈਡਰਾਂ ਨੂੰ ਪਾਸ ਕਰਦੇ ਹੋਏ ਬਿਹਤਰੀਨ ਗੋਲ ਕੀਤਾ। ਸਾਲ 2010 'ਚ ਚੀਮ 'ਚ ਏਸ਼ੀਆ ਕੱਪ ਤੋਂ ਬਾਅਦ ਇਹ ਆਸਟਰੇਲੀਆ ਮਹਿਲਾ ਟੀਮ ਦਾ ਦੂਜਾ ਵੱਡਾ ਖਿਤਾਬ ਹੈ।