ਆਸਟ੍ਰੇਲੀਆ ਨੇ 2020-21 ਸੀਜ਼ਨ ਦਾ ਘਰੇਲੂ ਸ਼ੈ਼ਡਿਊਲ ਕੀਤਾ ਜਾਰੀ, ਟੀਮ ਇੰਡੀਆ ਵੀ ਕਰੇਗੀ ਦੌਰਾ

05/28/2020 5:22:04 PM

ਸਪੋਰਟਸ ਡੈਸਕ— ਆਸਟਰੇਲੀਆ ਦੇ 2020-21 ਸੀਜ਼ਨ ਦਾ ਘਰੇਲੂ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਹੈ। ਅਗਸਤ 2020 ਤੋਂ ਫਰਵਰੀ 2021 ਦੇ ਵਿਚਾਲੇ ਜ਼ਿੰਬਾਬਵੇ, ਵੈਸਟਇੰਡੀਜ਼, ਭਾਰਤ, ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਸਟਰੇਲੀਆ ਦਾ ਦੌਰਾ ਕਰਣਗੀਆਂ। ਇਸ ਤੋਂ ਇਲਾਵਾ ਅਕਤੂਬਰ-ਨਵੰਬਰ 2020 ’ਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦਾ ਆਯੋਜਨ ਵੀ ਹੋਣਾ ਹੈ। ਹਾਲਾਂਕਿ ਆਸਟ੍ਰੇਲੀਆਈ ਕ੍ਰਿਕਟ ਬੋਰਡ ਨੇ ਪ੍ਰੋਗਰਾਮ ਤਾਂ ਜਾਰੀ ਕਰ ਦਿੱਤਾ ਹੈ ਪਰ ਕੋਰੋਨਾਵਾਇਰਸ ਦੇ ਕਾਰਨ ਮੌਜਦਾ ਹਾਲਤ ਦੇਖਦੇ ਹੋਏ ਇਨਾਂ ਸਾਰਿਆਂ ਪ੍ਰੋਗਰਾਮਾਂ ’ਚ ਬਦਲਾਅ ਸੰਭਵ ਹੈ।

ਜ਼ਿੰਬਾਬਵੇ ਦੀ ਟੀਮ ਅਗਸਤ ’ਚ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਖੇਡਣ ਆਸਟ੍ਰੇਲੀਆ ਜਾਵੇਗੀ। ਇਸ ਤੋਂ ਬਾਅਦ ਅਕਤੂਬਰ ’ਚ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਅਤੇ ਵੈਸਟਇੰਡੀਜ਼ ਦੀ ਟੀਮ 3-3 ਮੈਚਾਂ ਦੀ ਟੀ-20 ਸੀਰੀਜ਼ ਖੇਡਣ ਆਸਟ੍ਰੇਲੀਆ ਦਾ ਦੌਰਾ ਕਰੇਗੀ। 18 ਅਕਤੂਬਰ ਤੋੋਂ 15 ਨਵੰਬਰ ਤਕ ਟੀ-20 ਵਿਸ਼ਵ ਕੱਪ ਦਾ ਆਯੋਜਨ ਹੋਵੇਗਾ।

ਟੀ-20 ਵਿਸ਼ਵ ਕੱਪ ਤੋਂ ਬਾਅਦ ਅਫਗਾਨਿਸਤਾਨ ਦੀ ਟੀਮ ਨਵੰਬਰ ’ਚ ਹੀ ਆਸਟ੍ਰੇਲੀਆ ਦੇ ਖਿਲਾਫ ਡੇਅ-ਨਾਈਟ ਟੈਸਟ ਖੇਡੇਗੀ। ਇਸ ਤੋਂ ਬਾਅਦ ਦਸੰਬਰ-ਜਨਵਰੀ ’ਚ ਭਾਰਤੀ ਟੀਮ ਆਸਟ੍ਰੇਲੀਆ ਨਾਲ ਚਾਰ ਮੈਚਾਂ ਦੀ ਟੈਸਟ ਸੀਰੀਜ਼ ਅਤੇ ਬਾਅਦ ’ਚ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਹੋਵੇਗੀ। ਇਸ ਤੋਂ ਬਾਅਦ ਜਨਵਰੀ ਦੇ ਅੰਤ ’ਚ ਨਿਊਜ਼ੀਲੈਂਡ ਦੀ ਟੀਮ ਤਿੰਨ ਵਨ-ਡੇ ਅਤੇ ਇਕ ਟੀ-20 ਮੈਚ ਖੇਡਣ ਲਈ ਆਸਟ੍ਰੇਲੀਆ ਦਾ ਦੌਰਾ ਕਰੇਗੀ।

Davinder Singh

This news is Content Editor Davinder Singh