ਵਿਸ਼ਵ ਕੱਪ ''ਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਸਟਾਰਕ ਨੇ ਬਣਾਇਆ ਵੱਡਾ ਰਿਕਾਰਡ

07/11/2019 10:47:16 PM

ਬਰਮਿੰਘਮ— ਆਈ. ਸੀ. ਸੀ. ਵਿਸ਼ਵ ਕੱਪ 2019 ਦੇ ਦੂਜੇ ਸੈਮੀਫਾਈਨਲ ਮੈਚ 'ਚ ਆਸਟਰੇਲੀਆ ਨੂੰ ਇੰਗਲੈਂਡ ਦੇ ਹੱਥੋ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਤੋਂ ਬਾਅਦ ਇੰਗਲੈਂਡ ਚੌਥੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ। ਨਾਲ ਹੀ ਆਸਟਰੇਲੀਆ ਦਾ ਵਿਸ਼ਵ ਕੱਪ 'ਚ ਸਫਰ ਇੱਥੇ ਖਤਮ ਹੋ ਗਿਆ। ਹਾਲਾਂਕਿ ਹਾਰ ਦੇ ਬਾਵਜੂਦ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਦੂਜੇ ਸੈਮੀਫਾਈਨਲ ਮੈਚ 'ਚ ਇੰਗਲੈਂਡ ਵਿਰੁੱਧ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਤੇ ਉਹ ਇਕ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹਨ।


ਜਾਨੀ ਬੇਅਰਸਟੋ ਨੂੰ ਐੱਲ. ਬੀ. ਡਬਲਯੂ. ਆਊਟ ਕਰਦੇ ਹੀ ਇਸ ਤੇਜ਼ ਗੇਂਦਬਾਜ਼ ਨੇ ਮੌਜੂਦਾ ਵਿਸ਼ਵ ਕੱਪ 'ਚ ਆਪਣਾ 27ਵਾਂ ਵਿਕਟਾਂ ਹਾਸਲ ਕੀਤਾ। ਇਸ ਤਰ੍ਹਾਂ ਨਾਲ ਉਨ੍ਹਾ ਨੇ ਸੰਨਿਆਸ ਲੈ ਚੁੱਕੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦੀਆਂ 26 ਵਿਕਟਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਟਾਰਕ ਨੇ 18ਵੇਂ ਓਵਰ 'ਚ ਬੇਅਰਸਟੋ ਨੂੰ 34 ਦੌੜਾਂ ਦੇ ਸਕੋਰ 'ਤੇ ਆਊਟ ਕਰਦੇ ਹੋਏ ਆਪਣੇ ਨਾਂ ਇਹ ਵੱਡੀ ਉਪਲੱਬਧੀ ਹਾਸਲ ਕੀਤੀ।

Gurdeep Singh

This news is Content Editor Gurdeep Singh