ਬਾਰਾਕੂਡਾ ਚੈਂਪੀਅਨਸ਼ਿਪ ਤੋਂ ਬਾਅਦ ਅਟਵਾਲ ਸਾਂਝੇ ਤੌਰ ''ਤੇ 38ਵੇਂ ਸਥਾਨ ''ਤੇ ਪਹੁੰਚੇ

07/31/2020 10:19:26 PM

ਟਰਕੀ (ਅਮਰੀਕਾ)- ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਬਾਰਾਕੂਡਾ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਚਾਰ ਬਰਡੀ ਤੇ ਦੋ ਬੋਗੀ ਲਗਾਈਆਂ। ਉਹ ਸਾਂਝੇ ਤੌਰ 'ਤੇ 38ਵੇਂ ਸਥਾਨ 'ਤੇ ਰਹੇ। ਭਾਰਤੀ ਮੂਲ ਦੇ ਸਵੀਡਿਸ਼ ਖਿਡਾਰੀ ਡੇਨੀਅਲ ਚੋਪੜਾ ਚਾਰ ਅੰਕ ਦੇ ਨਾਲ ਸਾਂਝੇ ਤੌਰ 'ਤੇ 50ਵੇਂ ਸਥਾਨ 'ਤੇ ਰਹੇ। ਇਸ ਦੇ ਨਾਲ ਹੀ ਭਾਰਤੀ ਮੂਲ ਦੇ ਅਮਰੀਕੀ ਸਾਹਿਥ ਥੀਗਾਲਾ ਸੱਤ ਅੰਕ ਲੈ ਕੇ ਸਾਂਝੇ ਤੌਰ 'ਤੇ 31ਵੇਂ ਸਥਾਨ 'ਤੇ ਹਨ। ਰਿਆਨ ਮੂਰੇ ਤੇ ਐਡਮ ਸ਼ੇਂਕ ਸਾਂਝੇ ਤੌਰ ਦੇ ਨਾਲ ਚੋਟੀ 'ਤੇ ਹਨ। ਟੂਰਨਾਮੈਂਟ ਦੇ ਜੇਤੂ ਰਹਿਣ ਵਾਲੇ ਨੂੰ ਅਗਲੇ ਸਾਲ ਪੀ. ਜੀ. ਏ. ਚੈਂਪੀਅਨਸ਼ਿਪ 'ਚ ਜਗ੍ਹਾ ਮਿਲੇਗੀ। ਚੋਟੀ ਦੋ ਨੂੰ ਸਤੰਬਰ 'ਚ ਹੋਣ ਵਾਲੇ ਯੂ. ਐੱਸ. ਓਪਨ 'ਚ ਜਗ੍ਹਾ ਮਿਲੇਗੀ।

Gurdeep Singh

This news is Content Editor Gurdeep Singh