ਅਟਵਾਲ ਦੀ ਵਧੀਆ ਸ਼ੁਰੂਆਤ, ਚੋਪੜਾ 15ਵੇਂ ਸਥਾਨ ''ਤੇ

07/20/2019 1:20:37 AM

ਨਿਚੋਲਾਸਵਿਲੇ (ਅਮਰੀਕਾ)— ਭਾਰਤੀ ਗੋਲਫਰ ਅਰਜੁਨ ਅਟਵਾਲ ਨੇ ਖਰਾਬ ਸ਼ੁਰੂਆਤ ਤੋਂ ਉੱਭਰ ਕੇ ਪੀ. ਜੀ. ਏ. ਟੂਰ ਬਾਰਬਾਸੋਲ ਚੈਂਪੀਅਨਸ਼ਿਪ 'ਚ ਇਕ ਅੰਡਰ 71 ਦਾ ਕਾਰਡ ਖੇਡਿਆ, ਜਿਸ ਨਾਲ ਉਹ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 77ਵੇਂ ਸਥਾਨ 'ਤੇ ਹੈ। ਅਟਵਾਲ ਨੂੰ ਕੱਟ 'ਚ ਜਗ੍ਹਾਂ ਬਣਾਉਣ ਦੇ ਲਈ ਦੂਜੇ ਦੌਰ 'ਚ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਉਨ੍ਹਾਂ ਨੇ ਦੱਸਵੇਂ ਹੋਲ ਤੋਂ ਸ਼ੁਰੂਆਤ ਕੀਤੀ ਪਰ 11ਵੇਂ ਤੇ 13ਵੇਂ ਹੋਲ 'ਚ ਬੋਗੀ ਕਰ ਗਏ। ਇਸ ਤੋਂ ਬਾਅਦ ਉਨ੍ਹਾਂ ਨੇ 14ਵੇਂ ਤੇ 15ਵੇਂ ਹੋਲ 'ਚ ਬਰਡੀ ਬਣਾਈ। ਅਟਵਾਲ ਨੇ ਦੂਜੇ ਪੜਾਅ 'ਚ ਤੀਜੇ ਤੇ ਅੱਠਵੇਂ ਹੋਲ 'ਚ ਬਰਡੀ ਬਣਾਈ ਪਰ ਨੌਵੇਂ ਹੋਲ 'ਚ ਬੋਗੀ ਕਰ ਗਏ।
ਭਾਰਤੀ ਮੂਲ ਦੇ ਸਵੀਡਿਸ਼ ਖਿਡਾਰੀ ਚੋਪੜਾ ਨੇ ਛੇ ਬਰਡੀ ਬਣਾਈ ਤੇ ਇਸ ਵਿਚ ਕੇਵਲ ਇਕ ਬੋਗੀ ਕੀਤੀ। ਉਹ ਪੰਜ ਅੰਡਰ 67 ਦੇ ਨਾਲ ਸਾਂਝੇ ਤੌਰ 'ਤੇ 15ਵੇਂ ਸਥਾਨ 'ਤੇ ਹੈ। ਜੇ ਟੀਪ ਪੋਸਟਨ ਨੇ ਦੱਸ ਅੰਡਰ 62 ਦਾ ਕਾਰਡ ਖੇਡਿਆ ਤੇ ਪਹਿਲੇ ਦੌਰ 'ਚ ਬੜ੍ਹਤ ਬਣਾਈ।

Gurdeep Singh

This news is Content Editor Gurdeep Singh