ਐਥਲੀਟਾਂ ਨੂੰ ਹਰ ਮਹੀਨੇ ਮਿਲੇਗਾ 50 ਹਜ਼ਾਰ ਰੁਪਏ ਦਾ ਭੱਤਾ

09/16/2017 9:06:11 AM

ਨਵੀਂ ਦਿੱਲੀ—  ਸਰਕਾਰ ਟੋਕੀਓ ਓਲੰਪਿਕ, ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿਚ ਲੱਗੇ ਏਲੀਟ ਐਥਲੀਟਾਂ ਨੂੰ ਹਰ ਮਹੀਨੇ 50 ਹਜ਼ਾਰ ਰੁਪਏ ਦਾ ਭੱਤਾ ਦੇਵੇਗੀ ਤਾਂ ਕਿ ਉਹ ਆਪਣੇ ਖਰਚਿਆਂ ਨੂੰ ਪੂਰਾ ਕਰ ਸਕਣ।
ਸਰਕਾਰ ਵਲੋਂ ਨਿਯੁਕਤ ਓਲੰਪਿਕ ਕਮੇਟੀ ਨੇ ਟੋਕੀਓ ਓਲੰਪਿਕ, ਏਸ਼ੀਆਈ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਵਿਚ ਲੱਗੇ ਏਲੀਟ ਐਥਲੀਟਾਂ ਨੂੰ ਇਹ ਭੱਤਾ ਦੇਣ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਸਰਕਾਰ ਨੇ ਮੰਨ ਲਿਆ।  ਸਰਕਾਰ ਨੇ ਟਾਪ ਯੋਜਨਾ ਦੇ ਤਹਿਤ 152 ਐਥਲੀਟਾਂ ਨੂੰ ਚੁਣਿਆ ਹੈ ਤੇ ਸਾਰੇ ਐਥਲੀਟਾਂ ਨੂੰ ਇਸ ਫੈਸਲੇ ਨਾਲ ਫਾਇਦਾ ਹੋਵੇਗਾ। ਇਸ ਭੱਤੇ ਦਾ ਭੁਗਤਾਨ 1 ਸਤੰਬਰ 2017 ਤੋਂ ਲਾਗੂ ਹੋਵੇਗਾ।  ਕੇਂਦਰੀ ਖੇਡ ਮੰਤਰੀ ਰਾਜ ਜੈਵਰਧਨ ਸਿੰਘ ਰਾਠੌਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਦਾ ਐਲਾਨ ਕੀਤਾ।