ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦਾ ਅੱਜ ਹੋਵੇਗਾ ਵਿਆਹ, 3000 ਮਹਿਮਾਨ ਹੋਣਗੇ ਰਿਸੈਪਸ਼ਨ 'ਚ ਸ਼ਾਮਲ

01/23/2023 1:27:19 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਲਾਡਲੀ ਧੀ ਆਥੀਆ ਸ਼ੈੱਟੀ ਆਪਣੇ ਸੁਫ਼ਨਿਆਂ ਦੇ ਰਾਜਕੁਮਾਰ ਕੇ. ਐੱਲ. ਰਾਹੁਲ ਨਾਲ ਅੱਜ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਖ਼ਬਰਾਂ ਮੁਤਾਬਕ, ਆਥੀਆ ਸ਼ੈੱਟੀ ਅਤੇ ਕੇ. ਐੱਲ. ਰਾਹੁਲ ਅੱਜ ਸ਼ਾਮ 4 ਵਜੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਦੀ ਮੌਜੂਦਗੀ 'ਚ ਵਿਆਹ ਦੇ ਬੰਧਨ 'ਚ ਬੱਝਣਗੇ। ਕੇ. ਐੱਲ. ਰਾਹੁਲ ਅਤੇ ਆਥੀਆ ਸ਼ੈੱਟੀ ਸ਼ਾਮ 4 ਵਜੇ ਦੇ ਕਰੀਬ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਨਵ-ਵਿਆਹੁਤਾ ਜੋੜਾ ਸ਼ਾਮ ਨੂੰ ਪਾਪਰਾਜ਼ੀ ਲਈ ਪੋਜ਼ ਵੀ ਦੇਣਗੇ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਦੋਵੇਂ ਅੱਜ ਸ਼ਾਮ 6 ਵਜੇ ਪਾਪਰਾਜ਼ੀ (ਪੱਤਰਕਾਰਾਂ) ਦਾ ਧੰਨਵਾਦ ਕਰਨਗੇ।

ਦੱਸ ਦਈਏ ਕਿ ਆਥੀਆ ਸ਼ੈੱਟੀ ਅਤੇ ਕੇ. ਐੱਲ. ਰਾਹੁਲ ਅੱਜ ਇੱਕ ਇੰਟੀਮੇਟ ਵਿਆਹ ਸਮਾਗਮ 'ਚ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਦੇ ਨਾਲ ਹੀ ਇਹ ਜੋੜਾ ਬਾਅਦ 'ਚ ਮੁੰਬਈ 'ਚ ਇੱਕ ਗ੍ਰੈਂਡ ਰਿਸੈਪਸ਼ਨ ਪਾਰਟੀ ਵੀ ਆਯੋਜਿਤ ਕਰੇਗਾ। ਖ਼ਬਰਾਂ ਮੁਤਾਬਕ, ਆਥੀਆ ਅਤੇ ਕੇ. ਐੱਲ. ਰਾਹੁਲ ਦੀ ਰਿਸੈਪਸ਼ਨ ਪਾਰਟੀ ਇੱਕ ਸਟਾਰ-ਸਟੇਡਡ ਈਵੈਂਟ ਹੋਵੇਗੀ, ਜਿਸ ਲਈ 3000 ਤੋਂ ਵੱਧ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਬਾਲੀਵੁੱਡ ਅਤੇ ਖੇਡ ਹਸਤੀਆਂ ਤੋਂ ਇਲਾਵਾ ਚੋਟੀ ਦੇ ਨੇਤਾਵਾਂ ਅਤੇ ਉਦਯੋਗਪਤੀਆਂ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਹੈ।

ਦੱਸਣਯੋਗ ਹੈ ਕਿ ਕੇ. ਐੱਲ. ਰਾਹੁਲ ਅਤੇ ਆਥੀਆ ਸ਼ੈੱਟੀ ਨੇ ਸਾਲ 2020 'ਚ ਇੰਸਟਾਗ੍ਰਾਮ 'ਤੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ। ਉਹ ਪਹਿਲੀ ਵਾਰ ਆਪਸੀ ਦੋਸਤਾਂ ਰਾਹੀਂ ਮਿਲੇ ਸਨ। ਜੀ ਹਾਂ, ਕੇ. ਐੱਲ. ਰਾਹੁਲ ਅਤੇ ਆਥੀਆ ਦੀ ਪਹਿਲੀ ਮੁਲਾਕਾਤ ਇੱਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਬਾਅਦ 'ਚ ਦੋਹਾਂ ਨੇ ਇਕ-ਦੂਜੇ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਲਦੀ ਹੀ ਕਰੀਬੀ ਦੋਸਤ ਬਣ ਗਏ ਅਤੇ ਉਨ੍ਹਾਂ ਦੀ ਦੋਸਤੀ ਨੂੰ ਰੋਮਾਂਸ 'ਚ ਬਦਲਣ 'ਚ ਦੇਰ ਨਹੀਂ ਲੱਗੀ। ਇਹ ਜੋੜਾ ਹੁਣ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।

sunita

This news is Content Editor sunita