ਮਾਂ ਹੈ ਬੱਸ ਕੰਡਕਟਰ, ਹੁਣ ਪੁੱਤਰ ਨੂੰ ਮਿਲੀ ਭਾਰਤੀ ਕ੍ਰਿਕਟ ਟੀਮ ’ਚ ਜਗ੍ਹਾ

09/01/2019 3:19:52 PM

ਸਪੋਰਟਸ ਡੈਸਕ— ਯੂਥ ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਕ੍ਰਿਕਟ ਟੀਮ ’ਚ ਅਥਰਵ ਅੰਕੋਲੇਕਰ ਦਾ ਸਿਲੈਕਸ਼ਨ ਹੋਇਆ ਹੈ। ਰਿਜ਼ਵੀ ਕਾਲਜ ਆਫ ਆਰਟਸ, ਸਾਈਂਸ ਐਂਡ ਕਾਮਰਸ ’ਚ ਦੂਜੇ ਸਾਲ ਦੇ ਵਿਦਿਆਰਥੀ ਅਥਰਵ ਦੇ ਭਾਰਤੀ ਅੰਡਰ-19 ਟੀਮ ’ਚ ਸਿਲੈਕਸ਼ਨ ਦੇ ਬਾਅਦ ਉਨ੍ਹਾਂ ਦੀ ਮਾਂ ਨੂੰ ਲਗਭਗ 40,000 ਵਧਾਈ ਸੰਦੇਸ਼ ਮਿਲ ਚੁੱਕੇ ਹਨ। ਅਥਰਵ ਦੀ ਮਾਂ ਵੈਦੇਹੀ ਅੰਕੋਲੇਕਰ ਬੀ. ਈ. ਐੱਸ. ਟੀ. ’ਚ ਮਹਿਲਾ ਬੱਸ ਕੰਡਕਟਰ ਹੈ ਜਦਕਿ ਉਸ ਦੇ ਪਿਤਾ ਦਾ ਦਿਹਾਂਤ 2010 ’ਚ ਹੋ ਗਿਆ ਸੀ। ਪੁੱਤਰ ਦੇ ਸਿਲੈਕਸ਼ਨ ਦੇ ਬਾਅਦ ਅੰਕੋਲੇਕਰ ਨੇ ਬੀ. ਈ. ਐੱਸ. ਟੀ. ਨੂੰ ਸ਼ੁਕਰੀਆ ਕਿਹਾ ਹੈ।

ਇਸ ਬਾਰੇ ’ਚ ਗੱਲ ਕਰਦੇ ਹੋਏ ਵੈਦੇਹੀ ਅੰਕੋਲੇਕਰ ਨੇ ਕਿਹਾ ਕਿ ਮੈਂ ਬੀ. ਈ. ਐੱਸ. ਟੀ. ਕਰਮਚਾਰੀਆਂ ਅਤੇ ਰਿਸ਼ਤੇਦਾਰਾਂ ਤੋਂ ਵਧਾਈ ਸੰਦੇਸ਼ ਮਿਲਣ ’ਤੇ ਸਾਰਿਆਂ ਦੀ ਧੰਨਵਾਦੀ ਹਾਂ, ਇਹ ਮੇਰੇ ਲਈ ਮਾਣ ਦਾ ਪਲ ਹੈ। ਵੈਦੇਹੀ ਅੰਕੋਲੇਕਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਵਿਨੋਦ ਇਕਮਾਤਰ ਘਰ ’ਚ ਕਮਾਉਣ ਵਾਲੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਮੈਂ ਘਰ ’ਤੇ ਟਿਊਸ਼ਨ ਦੇਣੀ ਸ਼ੁਰੂ ਕੀਤੀ ਅਤੇ ਬਾਅਦ ’ਚ ਪਤੀ ਦੀ ਬੀ. ਈ. ਐੱਸ. ਟੀ. ’ਚ ਕੰਡਕਟਰ ਦੀ ਨੌਕਰੀ ਮੈਨੂੰ ਮਿਲ ਗਈ। ਅੰਕੋਲੇਕਰ ਨੇ ਬੀ. ਈ. ਐੱਸ. ਟੀ. ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਦੀ ਵਜ੍ਹਾ ਕਰਕੇ ਮੈਂ ਆਪਣੇ ਪੁੱਤਰ ਦੇ ਸੁਪਨੇ ਨੂੰ ਪੂਰਾ ਕਰ ਸਕੀ ਹਾਂ।

ਜਦਕਿ ਭਾਰਤੀ ਅੰਡਰ 19 ਟੀਮ ’ਚ ਜਗ੍ਹਾ ਮਿਲਣ ਦੇ ਬਾਅਦ ਅਥਰਵ ਨੇ ਕਿਹਾ ਕਿ ਉਹ ਆਪਣੇ ਪਿਤਾ ਨੂੰ ਬੇਹੱਦ ਯਾਦ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਜੀ ਮੰਜੇ ਦੇ ਕੋਲ ਕ੍ਰਿਕਟ ਬੈਟ ਰਖਦੇ ਸਨ। ਮੇਰੇ ਵੱਡੇ ਹੋਣ ’ਤੇ ਉਹ ਮੈਨੂੰ ਕ੍ਰਿਕਟ ਖੇਡਣ ਲਈ ਬੱਲੇ, ਦਸਤਾਨੇ ਅਤੇ ਹੈਲਮੇਟ ਤੋਹਫੇ ਦੇ ਰੂਪ ’ਚ ਦਿੰਦੇ ਸਨ। ਮੈਨੂੰ ਉਹ ਸਾਰੀਆਂ ਗੱਲਾਂ ਯਾਦ ਆਉਂਦੀਆਂ ਹਨ। ਅਥਰਵ ਨੇ ਕਿਹਾ ਕਿ ਮੈਂ ਸਖਤ ਮਿਹਨਤ ਕਰਾਂਗਾ ਅਤੇ ਟੀਮ ਇੰਡੀਆ ਲਈ ਖੇਡਾਂਗਾ।

Tarsem Singh

This news is Content Editor Tarsem Singh