ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ : ਸਾਕਸ਼ੀ

06/21/2017 8:01:29 PM

ਮੁੰਬਈ— ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਉਹ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਲਈ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਸੀ ਜੋਂ ਖੇਡਾਂ ਦੇ ਮਹਾਸਮਰ ਤੋਂ ਬਾਅਦ ਉਸ ਦਾ ਪਹਿਲਾਂ ਅੰਤਰਰਾਸ਼ਟਰੀ ਟੂਰਨਾਮੈਂਟ ਸੀ। ਸਾਕਸ਼ੀ ਨੇ ਇਸ ਸਾਲ ਮਈ 'ਚ ਹੋਈ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਮਹਿਲਾ 60 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ ਸੀ। ਉਸ ਨੇ ਕਿਹਾ ਕਿ ਰੀਓ ਓਲੰਪਿਕ ਤੋਂ ਬਾਅਦ ਏਸ਼ੀਆਈ ਚੈਂਪੀਅਨਸ਼ਿਪ ਮੇਰੀ ਪਹਿਲੀ ਅੰਤਰਰਾਸ਼ਟਰੀ ਮੁਕਾਬਲਾ ਸੀ। ਸਾਕਸ਼ੀ ਨੇ ਕਿਹਾ ਕਿ ਹੁਣ ਟ੍ਰੇਨਿੰਗ ਪੂਰੇ ਜ਼ੋਰਾਂ 'ਤੇ ਚੱਲ ਰਹੀ ਹੈ ਅਤੇ ਮੈਨੂੰ ਭਵਿੱਖ 'ਚ ਵਧੀਆ ਪ੍ਰਦਰਸ਼ਨ ਕਰਨ ਦੀ ਉਮੀਦ ਹੈ। ਮੈਟ 'ਤੇ ਵਾਪਸੀ ਦੇ ਬਾਰੇ 'ਚ ਉਸ ਨੇ ਕਿਹਾ ਕਿ ਮੈਟ 'ਤੇ ਖੇਡਣਾ ਸਭ ਤੋਂ ਵਧੀਆ ਅਹਿਸਾਸ ਹੈ। ਮੈਂ ਜਿਸ ਤਰ੍ਹਾਂ ਖੇਡ ਨੂੰ ਖੇਡਦੀ ਹਾਂ, ਉਸ ਦੀ ਵਜ੍ਹਾ ਨਾਲ ਇੱਥੇ ਤੱਕ ਪਹੁੰਚੀ ਹਾਂ ਅਤੇ ਮੈਨੂੰ ਇਸ ਤਰ੍ਹਾਂ ਕਰਕੇ ਤਾਕਤ ਮਿਲਦੀ ਹੈ। ਸਾਕਸ਼ੀ ਨੇ ਕਿਹਾ ਕਿ ਉਸ 'ਤੇ ਕਾਫੀ ਦਬਾਅ ਸੀ ਕਿਉਂਕਿ ਉਸ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗੇ ਦੀ ਉਮੀਦ ਸੀ।